ਫਾਜਿਲਕਾ 14 ਅਕਤੂਬਰ (ਹਿੰ. ਸ.)। ਪਿੰਡ ਖੂਈਆਂ ਸਰਵਰ ਵਿੱਚ ਸੀਆਰ ਐਮ ਸਕੀਮ ਅਧੀਨ ਪਿੰਡ ਪੱਧਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਖੇਤੀਬਾੜੀ ਵਿਭਾਗ ਤੋਂ ਏਡੀਓ ਗਗਨਦੀਪ, ਏ ਐਸ ਆਈ ਪੁਰਖਾ ਰਾਮ ਅਤੇ ਕੋਪਰੇਟਿਵ ਸੁਸਾਇਟੀ ਤੋਂ ਨਰੇਸ਼ ਕੁਮਾਰ ਸੈਕਟਰੀ ਹਾਜ਼ਰ ਸਨ।
ਏਡੀਓ ਗਗਨਦੀਪ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਢੰਗਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਵਾਇਆ ਗਿਆ ਅਤੇ ਨਾਲ ਹੀ ਕਪਾਸ ਕਿਸਾਨ ਐਪ ਵਿੱਚ ਰਜਿਸਟਰੇਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਉਹਨਾਂ ਵੱਲੋਂ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ, ਪੰਜਾਬ ਸਰਕਾਰ ਵਲੋਂ ਹੜ ਪ੍ਰਭਾਵਿਤ ਅਤੇ ਹੜ ਰਹਿਤ ਰਕਬੇ ਵਿੱਚ ਕਣਕ ਦੇ ਬੀਜ ਦੀ ਵੰਡ ਅਤੇ ਸਬਸਿਡੀ ਤੋਂ ਇਲਾਵਾ ਵੱਖ-ਵੱਖ ਮਹਿਕਮੇ ਦੀਆਂ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ