ਨਵਾਂਸ਼ਹਿਰ, 14 ਅਕਤੂਬਰ (ਹਿੰ. ਸ.)। ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਟਾਕੇ ਵੇਚਣ ਅਤੇ ਭੰਡਾਰ ਕਰਨ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਰਜ਼ੀ ਪਟਾਕਿਆਂ ਦੇ ਲਾਈਸੰਸ ਜਾਰੀ ਕਰਨ ਲਈ ਸਬ-ਡਵੀਜ਼ਨ ਵਾਈਜ਼ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਡਰਾਅ ਕੱਢੇ ਗਏ।ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 19 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਸ ਵਿਚੋਂ ਨਵਾਂਸ਼ਹਿਰ ਸਬ-ਡਵੀਜ਼ਨ ‘ਚ 17, ਬੰਗਾ ਸਬ-ਡਵੀਜ਼ਨ ‘ਚ 01 ਅਤੇ ਬਲਾਚੌਰ ਸਬ-ਡਵੀਜ਼ਨ ‘ਚ 01 ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਨਵਾਂਸ਼ਹਿਰ ਸਬ-ਡਵੀਜ਼ਨ ‘ਚ 4, ਬੰਗਾ ‘ਚ 1 ਅਤੇ ਬਲਾਚੌਰ ‘ਚ 1 ਆਰਜ਼ੀ ਲਾਈਸੰਸ ਡਰਾਅ ਕੱਢ ਕੇ ਜਾਰੀ ਕੀਤੇ ਗਏ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅੱਜ ਇਹ ਡਰਾਅ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ ਅਤੇ ਡਰਾਅ ਕੱਢੇ ਜਾਣ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਸਬ-ਡਿਵੀਜ਼ਨਾਂ ਵਿੱਚ ਕੁੱਲ 19 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਸ ਵਿਚੋਂ 6 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ਵਿੱਚ ਸ਼ਿਬੋ ਪੁੱਤਰ ਨਵੀ ਆਕਮ, ਹਨੀ ਅਰੋੜ ਪੁੱਤਰ ਜੋਗਿੰਦਰ ਪਾਲ, ਪੰਕਜ ਪੁੱਤਰ ਅਨਿਲ ਕੁਮਾਰ ਅਤੇ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਆਰਜ਼ੀ ਲਾਈਸੰਸ ਜਾਰੀ ਕੀਤੇ ਗਏ। ਇਸੇ ਤਰ੍ਹਾਂ ਸਬ ਡਿਵੀਜ਼ਨ ਬੰਗਾ ਵਿੱਚ ਦਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਸਬ ਡਵੀਜ਼ਨ ਬਲਾਚੌਰ ਵਿੱਚ ਰਜੇਸ਼ ਮਹਾਜਨ ਪੁੱਤਰ ਦਰਸ਼ਨ ਕੁਮਾਰ ਨੂੰ ਆਰਜ਼ੀ ਲਾਈਸੰਸ ਜਾਰੀ ਕੀਤੇ ਗਏ। ਪਟਾਕੇ ਨਿਸ਼ਚਿਤ ਥਾਵਾਂ ’ਤੇ ਹੀ ਵੇਚੇ ਤੇ ਭੰਡਾਰ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ਵਿੱਚ ਦੋਆਬਾ ਆਰੀਆ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਦੀ ਗਰਾਊਂਡ, ਦੁਸ਼ਹਿਰਾ ਗਰਾਊਂਡ ਔੜ ਅਤੇ ਦੁਸ਼ਹਿਰਾ ਗਰਾਊਂਡ ਰਾਹੋਂ ਨਿਰਧਾਰਤ ਕੀਤੇ ਗਏ ਹਨ। ਇਸੇ ਤਰ੍ਹਾ ਸਬ ਡਵੀਜ਼ਨ ਬੰਗਾ ਵਿੱਚ ਦੁਸ਼ਹਿਰਾ ਗਰਾਊਂਡ ਬੰਗਾ ਅਤੇ ਸਬ ਡਵੀਜ਼ਨ ਬਲਾਚੌਰ ਵਿੱਚ ਦੁਸ਼ਹਿਰ ਗਰਾਊਂਡ ਬਲਾਕ ਬਲਾਚੌਰ ਨਿਰਧਾਰਤ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ