ਫਾਜ਼ਿਲਕਾ 14 ਅਕਤੂਬਰ (ਹਿੰ. ਸ.)। ਡੇਂਗੂ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਲਕਾਣਾ ਮੁਹੱਲਾ ਵਿਖੇ ਘਰ ਘਰ ਜਾ ਕੇ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਡਾਕਟਰਾਂ ਦੀਆਂ ਟੀਮਾ ਅਤੇ ਨਰਸਿੰਗ ਸਟਾਫ ਵੱਲੋਂ ਮਿਲ ਕੇ ਸਪੈਸ਼ਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿਚ ਬੁਖਾਰ ਦੇ ਸ਼ਕੀ ਮਰੀਜਾਂ ਦੇ ਖੂਨ ਦੇ ਸੈਂਪਲ ਮੌਕੇ 'ਤੇ ਲਏ ਜਾ ਰਹੇ ਹਨ।
ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਏਰੀਆ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਵਿਭਾਗ ਦੀਆਂ ਟੀਮਾਂ ਐਟੀ ਲਾਰਵਾ ਗਤੀਵਿਧੀ ਕਰ ਰਹੀਆਂ ਹਨ ਅਤੇ ਪਾਜੀਟਿਵ ਕੇਸਾਂ ਦਾ ਫੋਲੋਅਪ ਕੀਤਾ ਜਾ ਰਿਹਾ ਹੈ। ਨਵੇਂ ਬੁਖਾਰ ਦੇ ਕੇਸਾਂ ਦੇ ਸੈਂਪਲ ਲਏ ਜਾ ਰਹੇ। ਨਗਰ ਕੌਂਸਲ ਵੱਲੋਂ ਵੀ ਸਾਫ-ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ
ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਜਿਸ ਵਿਚ ਡਾਕਟਰ, ਮੇਲ ਵਰਕਰ, ਬ੍ਰਿਡੀਗ ਚੈਂਕਰ ਅਤੇ ਨਰਸਿੰਗ ਸਟੂਂਡੈਂਟ ਸ਼ਾਮਿਲ ਹੈ, ਘਰ ਘਰ ਵਿਜਿਟ ਕਰ ਰਹੇ ਹਨ ਅਤੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਟ ਰਾਹੀਂ ਮੌਕੇ *ਤੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਬਾਕੀ ਸੈਂਪਲ ਫਾਜ਼ਿਲਕਾ ਸਿਵਲ ਹਸਪਤਾਲ ਟੈਸਟ ਲਈ ਭੇਜੇ ਜਾ ਰਹੇ ਹਨ।
ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਵਿਭਾਗ ਦਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲੜਾਈ ਨੂੰ ਮਿਲ ਕੇ ਲੜਾਂਗੇ ਤਾਂ ਇਸ 'ਤੇ ਜੀਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਦੇ ਲੱਛਣਾ ਪ੍ਰਤੀ ਜਾਗਰੂਕ ਹੋਣ ਦੀ ਜਰੂਰਤ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ