ਪਟਿਆਲਾ , 14 ਅਕਤੂਬਰ (ਹਿੰ. ਸ.)। ਡੀਈਓ(ਸ) ਸੰਜੀਵ ਸ਼ਰਮਾ ਤੇ ਡਿਪਟੀ ਡੀਈਓ ਡਾ ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡੀਐਸਸੀ ਡਾ ਦਲਜੀਤ ਸਿੰਘ, ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 19 ਲੜਕੀਆਂ ਦੇ ਖੋਖੋ ਅੰਤਰ ਜ਼ਿਲ੍ਹਾ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।
ਖੇਡ ਇੰਚਾਰਜ ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ,ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ,ਟੂਰਨਾਮੈਂਟ ਰਜਿਸਟਰੇਸ਼ਨ ਕਮੇਟੀ ਇੰਚਾਰਜ ਜਗਤਾਰ ਸਿੰਘ ਟਿਵਾਣਾ ਡਿਊਟੀ ਨਿਭਾ ਰਹੇ ਹਨ। ਅੱਜ ਦੇ ਹੋਏ ਮੁਕਾਬਲਿਆਂ ਵਿੱਚ ਮਾਨਸਾ ਨੇ ਗੁਰਦਾਸਪੁਰ,ਬਠਿੰੰਡਾ ਨੇ ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਨੇ ਤਰਨਤਾਰਨ,ਸੰਗਰੂਰ ਨੇ ਫਾਜ਼ਿਲਕਾ,ਫਰੀਦਕੋਟ ਨੇ ਫਤਿਹਗੜ੍ਹ ਸਾਹਿਬ,ਰੂਪਨਗਰ ਨੇ ਕਪੂਰਥਲਾ, ਹੁਸ਼ਿਆਰਪੁਰ ਨੇ ਜਲੰਧਰ,ਪਟਿਆਲਾ ਨੇ ਫਿਰੋਜ਼ਪੁਰ ਨੂੰ ਹਰਾਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ