ਡਾ. ਜਸਵਿੰਦਰ ਭੱਲਾ ਦੇ ਵਿਅੰਗ ਅਤੇ ਸੁਨੇਹੇ ਸਦਾ ਜਿਉਂਦੇ ਰਹਿਣਗੇ : ਗੋਸਲ
ਲੁਧਿਆਣਾ, 15 ਅਕਤੂਬਰ (ਹਿੰ. ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਉੱਘੇ ਫਿਲਮ ਕਲਾਕਾਰ ਅਤੇ ਅਧਿਆਪਕ ਡਾ. ਜਸਵਿੰਦਰ ਭੱਲਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨ
.


ਲੁਧਿਆਣਾ, 15 ਅਕਤੂਬਰ (ਹਿੰ. ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਉੱਘੇ ਫਿਲਮ ਕਲਾਕਾਰ ਅਤੇ ਅਧਿਆਪਕ ਡਾ. ਜਸਵਿੰਦਰ ਭੱਲਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਡਾ. ਜਸਵਿੰਦਰ ਭੱਲਾ ਅੰਤਰਾਸ਼ਟਰੀ ਪੱਧਰ ਦੇ ਹਾਸਰਸ ਕਲਾਕਾਰ ਹੋਣ ਦੇ ਨਾਲ ਨਾਲ ਯੋਗ ਅਧਿਆਪਕ ਵੀ ਸਨ। ਉਹਨਾਂ ਕਿਹਾ ਡਾ. ਭੱਲਾ ਨੇ ਆਪਣੀ ਹਰ ਕਲਾ ਪੇਸ਼ਕਾਰੀ ਵਿੱਚ ਯੂਨੀਵਰਸਿਟੀ ਦਾ ਸੁਨੇਹਾ ਲੋਕਾਂ ਨੂੰ ਦਿੱਤਾ ਹੈ ਕਿਉਂਕਿ ਉਹ ਯੂਨੀਵਰਸਿਟੀ ਦੇ ਬਰਾਂਡ ਅੰਬੈਸਡਰ ਸਨ। ਡਾ. ਗੋਸਲ ਨੇ ਕਿਹਾ ਕਿ ਜਸਵਿੰਦਰ ਭੱਲਾ ਦੇ ਹਾਸੇ ਅਤੇ ਸੁਨੇਹੇ ਹਮੇਸ਼ਾ ਜਿਉਂਦੇ ਰਹਿਣਗੇ ਅਤੇ ਯੂਨੀਵਰਸਿਟੀ ਉਹਨਾਂ ਦੀ ਇਸ ਦੇਣ ਨੂੰ ਹਮੇਸ਼ਾ ਮਾਣ ਸਨਮਾਨ ਦਿੰਦੀ ਰਹੇਗੀ।

ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਸਵਿੰਦਰ ਭੱਲਾ ਕੋਲ ਵਿਅੰਗ ਦਾ ਖੂਬਸੂਰਤ ਅੰਦਾਜ਼ ਸੀ ਜੋ ਉਹਨਾਂ ਨੇ ਸਮਾਜ ਸੁਧਾਰ ਲਈ ਵਰਤਿਆ। ਡਾ. ਨਿਰਮਲ ਜੌੜ੍ਹਾ ਨੇ ਕਿਹਾ ਆਪਣੇ ਅੰਦਰ ਦੇ ਅਧਿਆਪਕੀ ਗੁਣਾ ਕਰਕੇ ਹੀ ਡਾ. ਭੱਲਾ ਆਪਣੀਆਂ ਟੈਲੀਵਿਜ਼ਨ, ਸਟੇਜ ਅਤੇ ਫਿਲਮੀ ਪੇਸ਼ਕਾਰੀਆਂ ਵਿੱਚ ਸਫਲ ਕਲਾਕਾਰ ਬਣੇ। ਇਸ ਮੌਕੇ ਜਸਵਿੰਦਰ ਭੱਲਾ ਦੀ ਪਤਨੀ ਸਰਦਾਰਨੀ ਪਰਮਦੀਪ ਕੌਰ, ਪੁੱਤਰ ਫਿਲਮ ਐਕਟਰ ਪੁੱਖਰਾਜ ਭੱਲਾ, ਨੂੰਹ ਦਿਸ਼ਦੀਪ ਕੌਰ ਅਤੇ ਭੈਣ ਜੀ ਕੁਲਜੀਤ ਕੌਰ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਯੂਨੀਵਰਸਿਟੀ ਦੇ ਐਸੋਸੀਏਟ ਡਾਈਰੈਕਟਰ (ਕਲਚਰ) ਡਾ. ਰੁਪਿੰਦਰ ਕੌਰ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਸਵਿੰਦਰ ਭੱਲਾ ਬਾਰੇ ਬਣਾਈ ਫਿਲਮ ਪ੍ਰਭਾਵਸ਼ਾਲੀ ਸੀ, ਜਿਸ ਵਿੱਚ ਟੀਮ ਦੇ ਮੈਂਬਰ ਸਤਵੀਰ ਸਿੰਘ ਅਤੇ ਵਿਦਿਆਰਥੀ ਮੈਂਬਰ ਦਿਲਵਾਰ ਸਿੰਘ, ਹਰਮਨਜੋਤ ਮਾਨ, ਅਨੁਵੇਸ਼ ਰਿੱਖੀ, ਗੁਰਸਿਮਰਨ ਸਿੰਘ, ਗੁਰਲੀਨ ਕੌਰ, ਪੁਨੀਆ ਅਤੇ ਗੁਰਵੀਰ ਸਿੰਘ ਸ਼ਾਮਲ ਸਨ।ਡਾ. ਜਸਵਿੰਦਰ ਭੱਲਾ ਦੇ ਪੁਰਾਣੇ ਸਾਥੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਸਾਡੀ ਦੋਸਤੀ ਭਰਾਵਾਂ ਤੋਂ ਵੱਧ ਕੇ ਸੀ ਇਸ ਲਈ ਭੱਲਾ ਸਾਹਿਬ ਦੇ ਜਾਣ ਦਾ ਦੁੱਖ ਮੈਂ ਅੱਜ ਤੱਕ ਭੁਲਾ ਨਹੀਂ ਸਕਿਆ ਅਤੇ ਨਾ ਹੀ ਭੁਲਾ ਸਕਾਗਾਂ ।ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਅਤੇ ਨਵਦੀਪ ਲੱਕੀ ਨੇ ਜਸਵਿੰਦਰ ਭੱਲਾ ਵੱਲੋਂ ਵੱਡੇ ਭਰਾ ਵਜੋਂ ਮਿਲੇ ਪਿਆਰ ਅਤੇ ਹਲਾ ਸ਼ੇਰੀ ਦਾ ਜ਼ਿਕਰ ਕੀਤਾ। ਡਾ ਹਰਮੀਤ ਕਿੰਗਰਾ ਨੇ ਵੀ ਡਾ. ਜਸਵਿੰਦਰ ਭੱਲਾ ਜੀ ਨਾਲ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਭਾਈ ਜੋਗਿੰਦਰ ਸਿੰਘ ਰਿਆੜ ਨੇ ਜਸਵਿੰਦਰ ਭੱਲਾ ਦੀ ਯਾਦਾਂ ਸਾਂਝੀਆ ਕੀਤੀਆ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande