ਜਲੰਧਰ , 16 ਅਕਤੂਬਰ (ਹਿੰ.ਸ.)|
ਆਈ.ਕੇ.ਜੀ. ਪੰਜਾਬ ਟੈਕਨਿਕਲ ਯੂਨੀਵਰਸਿਟੀ ਵੱਲੋਂ ਨਾਰਥ ਜੋਨ ਯੂਥ ਫੈਸਟੀਵਲ 2025 ਦੀ ਸ਼ੁਰੂਆਤ ਵੱਡੇ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਜਾਲੰਧਰ ਦੇ ਸ਼ਾਹਪੁਰ ਕੈਂਪਸ ਸਥਿਤ ਸੀ.ਟੀ. ਇੰਸਟੀਚਿਊਟ ਆਫ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਸਰਦਾਰਨੀ ਮੰਜੀਤ ਕੌਰ ਆਡੀਟੋਰੀਅਮ ‘ਚ ਹੋਈ।ਇਹ ਦੋ ਦਿਨਾਂ ਦਾ ਸਭਿਆਚਾਰਕ ਮੇਲਾ “ਰੰਗਲਾ ਪੰਜਾਬ ਤੇ ਵਿਕਸਿਤ ਭਾਰਤ @2047” ਥੀਮ ‘ਤੇ ਆਧਾਰਿਤ ਹੈ, ਜਿਸ ‘ਚ ਪੰਜਾਬ ਭਰ ਤੋਂ 19 ਤੋਂ ਵੱਧ ਟੀਮਾਂ — ਹੋਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ ਅਤੇ ਜਲੰਧਰ ਸਮੇਤ ਹੋਰ ਕਈ ਜ਼ਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੇਲੇ ਨੇ ਪੰਜਾਬ ਦੀ ਰੰਗੀਨ ਸਭਿਆਚਾਰਕ ਵਿਰਾਸਤ ਅਤੇ ਨੌਜਵਾਨਾਂ ਦੀ ਰਚਨਾਤਮਕ ਉਰਜਾ ਦਾ ਜਸ਼ਨ ਮਨਾਇਆ।
ਯੂਥ ਫੈਸਟੀਵਲ ਦੇ ਇਸ ਮੁਬਾਰਕ ਮੌਕੇ 'ਤੇ ਸੀ.ਟੀ. ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਾਨਿਕਾ ਚੰਨੀ, ਐਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ, ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਮੌਜੂਦ ਰਹੇ। ਪ੍ਰੋਗਰਾਮ ਵਿੱਚ ਡਾ. ਜਸਪ੍ਰੀਤ ਕੌਰ (ਜ਼ਿਲ੍ਹਾ ਭਾਸ਼ਾ ਅਧਿਕਾਰੀ) ਅਤੇ ਸ਼੍ਰੀ ਸੁਮੀਰ ਸ਼ਰਮਾ (ਸਹਾਇਕ ਡਾਇਰੈਕਟਰ, ਯੂਥ ਅਫੇਅਰਜ਼ ਐਂਡ ਸਪੋਰਟਸ, ਆਈ.ਕੇ. ਗੁਜਰਾਲ ਪੰਜਾਬ ਟੈਕਨਿਕਲ ਯੂਨੀਵਰਸਿਟੀ, ਜਾਲੰਧਰ) ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ।ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀ ਕਲਾ, ਸੰਗੀਤ ਅਤੇ ਅਭਿਵੈਕਤੀ ਦੇ ਰੰਗੀਨ ਪ੍ਰਦਰਸ਼ਨ ਨਾਲ ਹੋਈ, ਜੋ “ਵਿਕਸਿਤ ਭਾਰਤ @2047” ਦੀ ਰਾਸ਼ਟਰੀ ਦ੍ਰਿਸ਼ਟੀ ਨਾਲ ਸੁੰਦਰ ਤਰ੍ਹਾਂ ਜੋੜਿਆ ਹੋਇਆ ਸੀ — ਇੱਕ ਰਚਨਾਤਮਕ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਾਰਤ ਦੀ ਕਲਪਨਾ ਨੂੰ ਦਰਸਾਉਂਦਾ ਹੋਇਆ। ਪਹਿਲੇ ਦਿਨ ਵਿੱਚ ਵਿਦਿਆਰਥੀਆਂ ਨੇ ਭੰਗੜਾ, ਮਿਮਿਕਰੀ, ਇੱਕਾਂਕੀ ਨਾਟਕ, ਗੀਤ ਗਾਇਨ, ਔਨ-ਦ-ਸਪਾਟ ਫੋਟੋਗ੍ਰਾਫੀ, ਪੇਂਟਿੰਗ, ਨਿਬੰਧ ਲਿਖਣ, ਕਵਿਤਾ ਪਾਠ ਅਤੇ ਹੋਰ ਕਈ ਫਾਈਨ ਆਰਟਸ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ‘ਤੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ -“ਇਹ ਮਾਣ ਦਾ ਪਲ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਕਲਾ, ਸਭਿਆਚਾਰ ਅਤੇ ਏਕਤਾ ਦਾ ਜਸ਼ਨ ਮਨਾਉਣ ਲਈ ਇਕੱਠਾ ਹੋਇਆ ਹੈ। ਇਹ ਫੈਸਟੀਵਲ ਵਿਕਸਿਤ ਭਾਰਤ @2047 ਦੀ ਉਸ ਦ੍ਰਿਸ਼ਟੀ ਨੂੰ ਜੀਵੰਤ ਕਰਦਾ ਹੈ, ਜਿਸ ‘ਚ ਰਚਨਾਤਮਕਤਾ ਅਤੇ ਸਭਿਆਚਾਰ ਪ੍ਰਗਤੀ ਦੀ ਰਾਹ ਦਿਖਾਉਂਦੇ ਹਨ।”
ਇਸ ਖਾਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਕਿਹਾ —“ਨਾਰਥ ਜੋਨ ਯੂਥ ਫੈਸਟੀਵਲ ਸਿਰਫ਼ ਇਕ ਪ੍ਰੋਗਰਾਮ ਨਹੀਂ, ਇਕ ਭਾਵਨਾ ਹੈ ਜੋ ਨੌਜਵਾਨਾਂ ਦੇ ਮਨ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ ਅਤੇ ਨਵੀਂ ਸੋਚ ਤੇ ਸ਼੍ਰੇਸ਼ਠਤਾ ਦੀ ਪ੍ਰੇਰਨਾ ਦਿੰਦੀ ਹੈ। ਸਾਨੂੰ ਮਾਣ ਹੈ ਕਿ ਸੀ.ਟੀ. ਗਰੁੱਪ ਇਸ ਜਵਾਨ ਜੋਸ਼ ਦਾ ਮੰਚ ਬਣਿਆ ਹੈ।”ਯੂਥ ਫੈਸਟੀਵਲ ਦੇ ਥੀਮ ਬਾਰੇ ਦੱਸਦੇ ਹੋਏ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ —“ਇਸ ਤਰ੍ਹਾਂ ਦੇ ਮੰਚ ਭਵਿੱਖ ਦੇ ਨੇਤਾਵਾਂ ਨੂੰ ਤਿਆਰ ਕਰਦੇ ਹਨ — ਜਿੱਥੇ ਵਿਸ਼ਵਾਸ, ਅਨੁਸ਼ਾਸਨ ਤੇ ਟੀਮ ਸਪਿਰਿਟ ਵਰਗੇ ਗੁਣ ਇਕ ਵਿਕਸਿਤ ਭਾਰਤ ਦੀ ਬੁਨਿਆਦ ਰੱਖਦੇ ਹਨ।”ਸੀਟੀ ਗਰੁੱਪ ਦੇ ਸ਼ਾਹਪੁਰ ਕੈਂਪਸ ਵਿਖੇ ਹੋ ਰਹੇ ਯੂਥ ਫੈਸਟੀਵਲ ਦੇ ਦੂਜੇ ਦਿਨ ਵੀ ਕਈ ਕਲਾ ਪ੍ਰਦਰਸ਼ਨ, ਮੁਕਾਬਲੇ ਅਤੇ “ਰੰਗਲਾ ਪੰਜਾਬ” ਦੀ ਰੂਹ ਨਾਲ ਭਰਪੂਰ ਕਾਰਜਕ੍ਰਮ ਇਸ ਤਰ੍ਹਾਂ ਜਾਰੀ ਰਹਿਣਗੇ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ