ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਚਾਰੂ, ਵਪਾਰੀ-ਪੱਖੀ ਵਾਤਾਵਰਣ ਦਾ ਭਰੋਸਾ ਦਿੱਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਕਤੂਬਰ (ਹਿੰ. ਸ.)। ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਮੋਹਾਲੀ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਇੱਕ ਸੁਚਾਰੂ, ਸੁਰੱਖਿਅਤ ਅਤੇ ਵਪਾਰੀ-ਪੱਖੀ ਵਾਤਾਵਰਣ ਦਾ ਭਰੋਸਾ
,


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਕਤੂਬਰ (ਹਿੰ. ਸ.)। ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਮੋਹਾਲੀ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਇੱਕ ਸੁਚਾਰੂ, ਸੁਰੱਖਿਅਤ ਅਤੇ ਵਪਾਰੀ-ਪੱਖੀ ਵਾਤਾਵਰਣ ਦਾ ਭਰੋਸਾ ਦਿੱਤਾ।

ਪੀ ਐਸ ਟੀ ਸੀ ਐਲ ਗੈਸਟ ਹਾਊਸ, ਮੋਹਾਲੀ ਵਿਖੇ ਵੱਖ-ਵੱਖ ਵਪਾਰ ਅਤੇ ਦੁਕਾਨਦਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਰਮਾ ਨੇ ਉਨ੍ਹਾਂ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਬੜੇ ਧੀਰਜ ਨਾਲ ਸੁਣਿਆ, ਖਾਸ ਕਰਕੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ। ਉਨ੍ਹਾਂ ਦੁਹਰਾਇਆ ਕਿ ਰਾਜ ਸਰਕਾਰ ਅਤੇ ਕਮਿਸ਼ਨ ਪੰਜਾਬ ਭਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਇੱਕ ਸੁਹਿਰਦਤਾ ਭਰਪੂਰ ਮਾਹੌਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਆਪਸੀ ਜ਼ਿੰਮੇਵਾਰੀ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਵਪਾਰੀਆਂ ਨੂੰ ਵਸਤੂਆਂ ਦੀ ਗੁਣਵੱਤਾ ਅਤੇ ਸ਼ੁੱਧਤਾ ਬਣਾਈ ਰੱਖਣ, ਆਪਣੇ ਅਦਾਰਿਆਂ ਵਿੱਚ ਸਫਾਈ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਅਤੇ ਗਾਹਕਾਂ ਦੀ ਸੁਖਦ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਦੁਕਾਨਾਂ ਅਤੇ ਬੂਥਾਂ ਦੇ ਸਾਹਮਣੇ ਲੋੜੀਂਦੀ ਜਗ੍ਹਾ ਰੱਖਣ ਦੀ ਅਪੀਲ ਕੀਤੀ।

ਗੱਲਬਾਤ ਦੌਰਾਨ, ਵਪਾਰੀਆਂ ਨੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਮੁੱਦਿਆਂ ਨੂੰ ਉਠਾਇਆ, ਜਿਵੇਂ ਕਿ ਮਾਰਕੀਟਾਂ ਵਿੱਚ ਜਲਦੀ ਸਫਾਈ ਕਾਰਜ, ਪਾਰਕਿੰਗ ਖੇਤਰਾਂ ਦੀ ਰੀਕਾਰਪੇਟਿੰਗ ਅਤੇ ਮਾਰਕਿੰਗ, ਅਤੇ ਟ੍ਰੈਫਿਕ ਪ੍ਰਬੰਧਨ ਜਿਸ ਵਿੱਚ ਟ੍ਰੈਫਿਕ ਲਾਈਟਾਂ 'ਤੇ ਬਿਹਤਰ ਰੋਟੇਸ਼ਨ ਅਤੇ ਤਿਉਹਾਰਾਂ ਦੇ ਦਿਨਾਂ ਦੌਰਾਨ ਪੀ ਸੀ ਆਰ ਦੀ ਮੌਜੂਦਗੀ ਵਿੱਚ ਵਾਧਾ ਸ਼ਾਮਲ ਹੈ।

ਵਰਮਾ ਨੇ ਭਰੋਸਾ ਦਿਵਾਇਆ ਕਿ ਉਠਾਈਆਂ ਗਈਆਂ ਸਾਰੀਆਂ ਮੰਗਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਪਹਿਲ ਦੇ ਆਧਾਰ 'ਤੇ ਚੁੱਕਿਆ ਜਾਵੇਗਾ। ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਸ਼ਿਕਾਇਤਾਂ ਦਰਜ ਕਰਨ ਜਾਂ ਸੁਝਾਅ ਸਾਂਝੇ ਕਰਨ ਲਈ ਇੱਕ ਹੈਲਪਲਾਈਨ ਨੰਬਰ - 95929-00110 - ਵੀ ਸਾਂਝਾ ਕੀਤਾ।

ਮੀਟਿੰਗ ਵਿੱਚ ਮੌਜੂਦ ਪ੍ਰਮੁੱਖ ਨੁਮਾਇੰਦਿਆਂ ਵਿੱਚ ਮੋਹਾਲੀ ਵਪਾਰ ਮੰਡਲ ਤੋਂ ਸੀਤਲ ਸਿੰਘ (ਚੇਅਰਮੈਨ), ਸੁਰੇਸ਼ ਗੋਇਲ (ਸਰਪ੍ਰਸਤ), ਫੌਜਾ ਸਿੰਘ (ਕੈਸ਼ੀਅਰ), ਅਕਬਿੰਦਰ ਸਿੰਘ ਗੋਸਲ (ਸੀਨੀਅਰ ਉਪ ਪ੍ਰਧਾਨ), ਅਤੇ ਸੁਰੇਸ਼ ਵਰਮਾ (ਉਪ ਪ੍ਰਧਾਨ) ਸ਼ਾਮਲ ਸਨ। ਇਸ ਤੋਂ ਇਲਾਵਾ ਮੋਹਾਲੀ ਬੂਥ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪ੍ਰਿੰਸ; ਅਤੇ ਵੱਖ-ਵੱਖ ਫੇਜ਼ਾਂ ਦੇ ਮਾਰਕੀਟ ਪ੍ਰਧਾਨਾਂ- ਫੇਜ਼ 5 ਰਾਜਪਾਲ ਚੌਧਰੀ, ਫੇਜ਼ 11 ਗੁਰਬਚਨ ਸਿੰਘ, ਫੇਜ਼ 10 ਵਿਕਾਸ ਕੁਮਾਰ, ਫੇਜ਼ 2 ਨਿਤੀਸ਼ ਵਿਜ, ਫੇਜ਼ 7 ਸੁਰੇਸ਼ ਵਰਮਾ, ਫੇਜ਼ 3ਬੀ1 ਰਤਨ ਸਿੰਘ, ਫੇਜ਼ 3ਬੀ1 ਰੇਹੜੀ ਮਾਰਕੀਟ ਜਸਵਿੰਦਰ ਸਿੰਘ, ਫੇਜ਼ 4 ਹਰਪ੍ਰੀਤ ਸਿੰਘ, ਫੇਜ਼ 69 ਪੰਕਜ ਸ਼ਰਮਾ ਤੋਂ ਇਲਾਵਾ ਸੁਰਿੰਦਰ ਸਿੰਘ ਸ਼ਰਮਾ, ਅਨਿਲ ਕੁਮਾਰ ਅਗਰਵਾਲ, ਦਿਲਪ੍ਰੀਤ ਸਿੰਘ, ਪੀ.ਕੇ. ਸ਼ਰਮਾ ਅਤੇ ਸਾਬਕਾ ਐਮ ਸੀ ਗਿਆਨ ਚੰਦ ਅਗਰਵਾਲ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande