ਗੁਰਦਾਸਪੁਰ, 16 ਅਕਤੂਬਰ (ਹਿੰ. ਸ.)। ਦਿਵਾਲੀ ਤੇ ਆਉਣ ਵਾਲੇ ਹੋਰ ਤੇ ਤਿਉਹਾਰਾਂ ਨੂੰ ਲੈ ਕੇ ਜਿੱਥੇ ਪੁਲਿਸ ਮੁਸਤੈਦ ਹੈ ਉੱਥੇ ਹੀ ਆਬਕਾਰੀ ਵਿਭਾਗ ਵੀ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਰੋਕਥਾਮ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਅਧਿਕਾਰੀਆਂ ਅਨੁਸਾਰ ਲਗਾਤਾਰ ਨਾਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਾਈਵੇ ਤੇ ਨਾਕੇ ਲਗਾ ਕੇ ਵੀ ਸ਼ੱਕੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਜਾਇਜ਼ ਅਤੇ ਜਹਿਰੀਲੀ ਸ਼ਰਾਬ ਦੀ ਬਾਹਰੋਂ ਆਮਦ ਤੇ ਕਾਬੂ ਪਾਇਆ ਜਾ ਸਕੇ ।
ਜਿੱਥੇ ਬਿਆਸ ਦਰਿਆ ਕਿਨਾਰੇ ਨਜਾਇਜ਼ ਸ਼ਰਾਬ ਲਈ ਬਦਨਾਮ ਇਲਾਕਿਆਂ ਵਿੱਚ ਲਗਾਤਾਰ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕਰਵਾਈ ਗਈ ਹੈ ਉੱਥੇ ਹੀ ਸੂਚਨਾ ਤੰਤਰ ਨੂੰ ਵੀ ਮਜਬੂਤ ਕੀਤਾ ਗਿਆ ਹੈ ਅਤੇ ਪਿੰਡਾਂ ਵਿੱਚ ਛੱਪੜਾਂ ਦੇ ਕਿਨਾਰਿਆਂ ਅਤੇ ਹੋਰ ਸ਼ੱਕੀ ਜਗਾਵਾਂ ਤੇ ਵੀ ਲਗਾਤਾਰ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ