ਕਿਸਾਨ ਬਿਨ੍ਹਾ ਐਸ.ਐਮ.ਐਸ ਤੋਂ ਕੰਬਾਇਨ ਨੂੰ ਖੇਤਾਂ ਵਿੱਚ ਕੰਮ ਤੇ ਨਾ ਲਗਾਉਣ: ਐਸ. ਡੀ. ਐਮ.
ਬਟਾਲਾ, 17 ਅਕਤੂਬਰ (ਹਿੰ. ਸ.)। ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਵੱਲੋਂ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਜਦੋ ਵੀ ਕੋਈ ਕਿਸਾਨ ਕੰਬਾਇਨ ਕਿਰਾਏ ਤੇ ਲੈਂਦਾ
,


ਬਟਾਲਾ, 17 ਅਕਤੂਬਰ (ਹਿੰ. ਸ.)। ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਵੱਲੋਂ ਸਟੱਬਲ ਬਰਨਿੰਗ ਦੀ ਰੋਕਥਾਮ ਲਈ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਜਦੋ ਵੀ ਕੋਈ ਕਿਸਾਨ ਕੰਬਾਇਨ ਕਿਰਾਏ ਤੇ ਲੈਂਦਾ ਹੈ ਤਾਂ ਉਹ ਇਹ ਸੁਨਿਸ਼ਚਤ ਕਰ ਲਵੇ ਕਿ ਉਸ ਕੰਬਾਇਨ ਵਿੱਚ ਐਸ.ਐਮ.ਐਸ (ਸਟਰਾਅ ਮੈਨੈਜਮੈਂਟ ਸਿਸਟਮ) ਲੱਗਾ ਹੋਵੇ। ਜਿਸ ਨਾਲ ਉਸਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਜਰੂਰਤ ਨਹੀ ਪਵੇਗੀ।

ਉਪ ਮੰਡਲ ਮੈਜਿਸਟਰੇਟ ਬਟਾਲਾ ਵੱਲੋਂ ਇਹ ਵੀ ਦੱਸਿਆ ਕਿ ਵਿਭਾਗ ਵੱਲੋ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਤੋਂ ਰੋਕਣ ਲਈ ਕਲੱਸਟਰ ਅਫਸਰ ਅਤੇ ਨੋਡਲ ਅਫਸਰ ਲਗਾਏ ਗਏ ਹਨ ਜੋ ਸੁਨਿਸ਼ਚਤ ਕਰਨਗੇ ਕਿ ਪਿੰਡਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲੱਗੇ ਜੇਕਰ ਕੋਈ ਵਿਅਕਤੀ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਗਿਆ ਉਸ ਖਿਲਾਫ ਨਿਯਮਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਮਾਂਬੰਦੀ ਵਿੱਚ ਲਾਲ ਸਿਆਹੀ ਨਾਲ ਹਵਾਲਾ ਵੀ ਦਿੱਤਾ ਜਾਵੇਗਾ।

ਉਨਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਬੇਲਰ, ਸੁਪਰਸੀਡਰ ਆਦਿ ਬਿਨਾ ਕਿਸੇ ਖਰਚੇ ਦੇ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਵੀ ਕਿਸਾਨ ਨੂੰ ਉਕਤ ਮਸ਼ੀਨਾ ਦੀ ਜਰੂਰਤ ਹੈ ਉਹ ਆਪਣੇ ਹਲਕੇ ਦੇ ਸਬੰਧਤ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਲੈ ਸਕਦਾ ਹੈ। ਇਸ ਤੋ ਬੇਲਜ ਦੀ ਸਾਂਭ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਜਗ੍ਹਾ ਉਪਲਬਧ ਕੀਤੀਆਂ ਗਈਆਂ ਹਨ ਜੇਕਰ ਕਿਸੇ ਕਿਸਾਨ ਨੂੰ ਬੇਲਜ ਦੀ ਸਾਂਭ ਲਈ ਜਗ੍ਹਾ ਦੀ ਜਰੂਰਤ ਹੈ ਤਾਂ ਉਹ ਆਪਣੇ ਹਲਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande