ਬਲਾਕ ਲੌਂਗੋਵਾਲ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏਗੀ ਮੋਬਾਈਲ ਮੈਡੀਕਲ ਯੂਨਿਟ
ਸੰਗਰੂਰ, 17 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਸ਼ਹਿਰੀ ਤਰਜ਼ ''ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੁਫ
ਬਲਾਕ ਲੌਂਗੋਵਾਲ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏਗੀ ਮੋਬਾਈਲ ਮੈਡੀਕਲ ਯੂਨਿਟ


ਸੰਗਰੂਰ, 17 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਸ਼ਹਿਰੀ ਤਰਜ਼ 'ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਈਲ ਮੈਡੀਕਲ ਬੱਸ ਚਲਾਈ ਜਾਂਦੀ ਹੈ, ਜੋ ਹਰ ਮਹੀਨੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਇਹ ਮੋਬਾਈਲ ਮੈਡੀਕਲ ਯੂਨਿਟ 17 ਅਕਤੂਬਰ ਨੂੰ ਰੂਪਾਹੇੜੀ, 18 ਅਕਤੂਬਰ ਨੂੰ ਅਕੋਈ, 21 ਅਕਤੂਬਰ ਨੂੰ ਲਿੱਦੜਾਂ, 23 ਅਕਤੂਬਰ ਨੂੰ ਝਾੜੋਂ, 24 ਅਕਤੂਬਰ ਨੂੰ ਮੁਹੰਮਦਪੁਰ ਛੰਨਾ, 25 ਅਕਤੂਬਰ ਨੂੰ ਬੰਗਾਂਵਾਲੀ, 27 ਅਕਤੂਬਰ ਨੂੰ ਤੁੰਗਾਂ, 28 ਅਕਤੂਬਰ ਨੂੰ ਸ਼ਾਹਪੁਰ, 29 ਅਕਤੂਬਰ ਨੂੰ ਦਿਆਲਗੜ੍ਹ, 30 ਅਕਤੂਬਰ ਨੂੰ ਕੁਲਾਰਾਂ ਅਤੇ 31 ਅਕਤੂਬਰ ਨੂੰ ਥਲੇਸਾਂ ਵਿਖੇ ਜਾਵੇਗੀ।ਸਿਵਲ ਸਰਜਨ ਨੇ ਕਿਹਾ ਕਿ ਮੋਬਾਈਲ ਮੈਡੀਕਲ ਬੱਸ ਦੀਆਂ ਸਹੂਲਤਾਂ ਤਹਿਤ ਆਮ ਚੈਕਅੱਪ ਤੋਂ ਇਲਾਵਾ ਐਕਸ-ਰੇਅ, ਈ.ਸੀ.ਜੀ. ਤੇ ਐਚ.ਬੀ., ਸ਼ੂਗਰ ਆਦਿ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਇਸ ਯੂਨਿਟ ਦੁਆਰਾ ਮੁਫ਼ਤ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਲੋਕ ਇਸ ਦਾ ਲਾਭ ਲੈਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande