ਫਾਜ਼ਿਲਕਾ, 17 ਅਕਤੂਬਰ (ਹਿੰ. ਸ.)। ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀਆਂ ਨੂ ਵੱਡਾ ਹੁਲਾਰਾ ਮਿਲਿਆ, ਨਰਮਾ ਚੁਗਾਈ ਤੇ ਝੋਨੇ ਦੀ ਵਾਢੀ ਹੋਣ ਦੇ ਬਾਵਜੂਦ ਹਜਾਰਾਂ ਮਾਪਿਆਂ ਨੇ ਆਪਣੇ ਬਚਿਆਂ ਦੀ ਪੜਾਈ ਦਾ ਹਾਲ-ਚਾਲ ਜਾਣਿਆ ਅਤੇ ਸਕੂਲਾਂ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਅਧਿਆਪਕਾਂ ਨੂੰ ਜਾਣੂੰ ਕਰਵਾਇਆ। ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਨੁਕੇਰੀਆ ਅੰਦਰ ਪ੍ਰਭਾਵਸ਼ਾਲੀ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਸਕੂਲ ਪ੍ਰਿੰਸੀਪਲ ਹੰਸ ਰਾਜ ਅਤੇ ਸਮੂਹ ਸਟਾਫ ਵੱਲੋਂ ਐਸ.ਐਮ.ਸੀ. ਕਮੇਟੀ ਪੰਚਾਇਤ ਅਤੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਅਧਿਆਪਕ ਵੱਲੋਂ ਵਿਦਿਆਰਥੀਆਂ ਦੇ ਪੜਾਈ ਦੇ ਪੱਧਰ, ਖੇਡਾਂ ਅਤੇ ਹੋਰ ਵਿਦਿਅਕ ਗਤੀਵਿਧੀਆ ਸਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਸਕੂਲ ਮੁਖੀ ਸ੍ਰੀ ਹੰਸ ਰਾਜ ਵੱਲੋਂ ਮਾਪਿਆਂ ਅਤੇ ਐਸ.ਐਮ.ਸੀ. ਕਮੇਟੀ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਦਿਅਕ ਸੁਧਾਰਾਂ ਸਬੰਧੀ ਜਾਣਕਾਰੀ ਦਿੱਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਿਆਣਾ ਵਿਖੇ ਵੀ ਪ੍ਰਭਾਵਸ਼ਾਲੀ ਮਿਲਣੀ ਕਰਵਾਈ ਗਈ। ਸਕੂਲ ਮੁੱਖ ਅਧਿਆਪਕਾ ਜੋਤੀ ਸੇਤੀਆ ਅਤੇ ਸਮੂਹ ਸਟਾਫ ਵੱਲੋਂ ਸਕੂਲ ਦੀ ਵਧੀਆ ਸਜਾਵਟ ਕੀਤੀ ਗਈ, ਮਾਪਿਆਂ ਅਤੇ ਐਸ.ਐਮ.ਸੀ. ਮੈਂਬਰਾਂ 'ਤੇ ਫੁਲਾਂ ਦੀ ਵਰਖਾ ਕੀਤੀ ਗਈ, ਮਿਲਣੀ ਨੂੰ ਰੋਚਕ ਬਣਾਉਣ ਲਈ ਮਾਪਿਆਂ ਅਤੇ ਵਿਦਿਆਰਥੀਆਂ ਦੇ ਕਵਿਜ ਮੁਕਾਬਲੇ ਵੀ ਕਰਵਾਏ ਗਏ। ਸਰਕਾਰੀ ਸਕੂਨ ਕੀੜਿਆਂ ਵਾਲੇ ਦੇ ਪ੍ਰਿਸੀੰਪਲ ਗੁਰਮੀਤ ਸਿੰਘ ਨੇ ਦੱਸਿਆ ਕਿ 80 ਫੀਸਦੀ ਮਾਪਿਆਂ ਨੇ ਸਕੂਲ ਆ ਕੇ ਅਧਿਆਪਕਾਂ ਤੋਂ ਆਪਦੇ ਬਚਿਆਂ ਦੇ ਪੜਾਈ ਅਤੇ ਹੋਰ ਵਿਦਿਅਕ ਗਤੀਵਿਧੀਆਂ ਵਿਚ ਪੱਧਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ, ਸਕੂਲ ਦੀ ਨਵੀਂ ਬਿਲਡਿੰਗ, ਸ਼ਾਨਦਾਰ ਚਾਰਦੀਵਾਰੀ ਅਤੇ ਥੋੜੇ ਸਮੇਂ ਅੰਦਰ ਆਏ ਕ੍ਰਾਂਤੀਕਾਰੀ ਬਦਲਾਵ ਬਾਰੇ ਵੀ ਮਾਪਿਆਂ ਨੂੰ ਜਾਣੂੰ ਕਰਵਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਪ੍ਰਿਸੀੰਪਲ ਸ੍ਰੀਮਤੀ ਸੁਤੰਤਰ ਪਾਠਕ ਦੀ ਅਗਵਾਈ ਵਿਚ ਮਿਲਣੀ ਕਰਵਾਈ ਗਈ।
ਪਿੰਸਪੀਲ ਮੈਡਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਮ. ਸ੍ਰੀ ਸਕੀਮ ਅਧੀਨ ਸਕੂਲ ਨੂੰ ਲੱਖਾਂ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ ਅਤੇ ਸਾਰੇ ਹੀ ਸਕੂਲ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਹੈ, ਹੁਣ ਸਕੂਲ ਪ੍ਰਾਈਵੇਟ ਅਤੇ ਹੋਰ ਵਧੀਆ ਸਕੂਲਾਂ ਤੋਂ ਵੀ ਬਹੁਤ ਵਧੀਆ ਸਕੂਲ ਬਣ ਗਿਆ ਹੈ, ਇਸ ਕੰਮ ਲਈ ਸਾਰੇ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ। ਜ਼ਿਲ੍ਹਾ ਸਿਖਿਆ ਅਫਸਰ ਅਜੈ ਸ਼ਰਮਾ, ਜ਼ਿਲ੍ਹਾ ਸਿਖਿਆ ਸਤੀਸ਼ ਕੁਮਾਰ ਨੇ ਦੱਸਿਆ ਕਿ ਸਾਰੇ ਹੀ ਪ੍ਰਾਈਮਰੀ ਤੇ ਅਪਰ ਪ੍ਰਾਈਮਰੀ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਗਿਆ ਅਤੇ ਸਾਰੇ ਹੀ ਐਚ.ਟੀ., ਸੀ.ਐਚ.ਟੀ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਸਾਰੇ ਮਾਪੇ, ਐਸ.ਐਮ.ਸੀ. ਕਮੇਟੀਆਂ ਅਤੇ ਪੰਚਾਇਤਾਂ ਇਸ ਪ੍ਰੋਗਰਾਮ ਤੋਂ ਸੰਤੁਸ਼ਟ ਹਨ, ਬੀ.ਪੀ.ਈ.ਓ ਸਾਹਿਬਾਨ, ਜ਼ਿਲ੍ਹਾ ਸਿਖਿਆ ਅਫਸਰ, ਸਟੇਟ ਟੀਮਾਂ ਵੱਲੋਂ ਵੀ ਸਕੁਲ ਵਿਜਿਟ ਕੀਤੇ ਗਏ ਅਤੇ ਸਭ ਥਾਈ ਮਾਪੇ-ਅਧਿਆਪਕ ਮਿਲਣੀ ਬੜੀ ਸਫਲਤਾ ਨਾਲ ਚਲ ਰਹੀ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ