ਚੰਡੀਗੜ੍ਹ, 18 ਅਕਤੂਬਰ (ਹਿੰ. ਸ.)। ਸੀਜੀਸੀ ਲਾਂਡਰਾਂ ਦੇ ਰਾਈਜ਼ ਵਿਭਾਗ ਵੱਲੋਂ ਸਿੱਖਿਆ ਮੰਤਰਾਲੇ ਅਤੇ ਨੀਤੀ ਆਯੋਗ ਵੱਲੋਂ ਵਿਕਸਤ ਭਾਰਤ ਬਿਲਡਾਥਾਨ ਦੇ ਤਹਿਤ ਇੱਕ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀਂ ਨੇ ਦੇਸ਼ ਭਰ ਵਿੱਚ ਨੌਜਵਾਨ ਮਨਾਂ ਨੂੰ ਵਿਕਸਤ ਭਾਰਤ 2047, ਇੱਕ ਸਵੈ ਨਿਰਭਰ, ਤਕਨੀਕੀ ਤੌਰ ਤੇ ਉੱਨਤ ਅਤੇ ਸਮਾਵੇਸ਼ੀ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਵੱਲ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਆਪਕ ਮੁਹਿੰਮ ਤਹਿਤ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੀਆਂ ਦਸ ਟੀਮਾਂ ਨੇ ਪੰਜਾਬ ਭਰ ਦੇ ਦਸ ਜ਼ਿਲਿਆਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਮੋਹਾਲੀ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਜਲੰਧਰ, ਰੋਪੜ, ਸੰਗਰੂਰ, ਲੁਧਿਆਣਾ, ਮੋਗਾ, ਪਟਿਆਲਾ ਅਤੇ ਮਾਨਸਾ ਸ਼ਾਮਲ ਸਨ।
ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਨਵੀਨਤਾਕਾਰਾਂ ਨੂੰ ਬਿਲਡਾਥਾੱਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਅਤੇ ਰਾਸ਼ਟਰੀ ਤਰਜੀਹਾਂ ਨਾਲ ਜੁੜੇ ਅਸਲਸੰਸਾਰ ਚੁਣੌਤੀਆਂ ਨੂੰ ਹੱਲ ਕਰਨ ਵੱਲ ਕੇਂਦ੍ਰਿਤ ਕਰਨਾ ਸੀ। ਸੈਸ਼ਨਾਂ ਦੌਰਾਨ ਟੀਮ ਨੇ ਬਿਲਡਾਥਾੱਨ ਦੇ ਢਾਂਚੇ ਅਤੇ ਉਦੇਸ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ, ਜਿਸ ਵਿੱਚ ਇਸ ਦੇ ਚਾਰ ਮੁੱਖ ਥੰਮ੍ਹਾਂ, ਆਤਮਨਿਰਭਰ ਭਾਰਤ, ਸਮ੍ਰਿੱਧ ਭਾਰਤ, ਸਵਦੇਸ਼ੀ ਅਤੇ ਵੋਕਲ ਫਾਰ ਲੋਕਲ ਨੂੰ ਉਜਾਗਰ ਕੀਤਾ ਗਿਆ।ਇਸ ਤੋਂ ਇਲਾਵਾ ਇੰਟਰਐਕਟਿਵ ਪ੍ਰਦਰਸ਼ਨਾਂ ਅਤੇ ਦਿਲਚਸਪ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੂੰ ਵਿਚਾਰ ਵਿਕਾਸ, ਪ੍ਰੋਟੋਟਾਈਪ ਸਿਰਜਣਾ, ਅਤੇ ਪ੍ਰਭਾਵ ਅਧਾਰਤ ਨਵੀਨਤਾ ਬਾਰੇ ਮਾਰਗਦਰਸ਼ਨ ਕੀਤਾ ਗਿਆ। ਇਸ ਮੁਹਿੰਮ ਦੇ ਭਾਗੀਦਾਰਾਂ ਨੂੰ ਬਿਲਡਾਥਾੱਨ ਦੇ 1 ਕਰੋੜ ਰੁਪਏ ਦੇ ਮਹੱਤਵਪੂਰਨ ਇਨਾਮ ਪੂਲ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਜੇਤੂਆਂ ਵਿੱਚ ਵੰਡਿਆ ਗਿਆ, ਜੋ ਨੌਜਵਾਨ ਨਵੀਨਤਾਕਾਰਾਂ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰਦਾ ਹੈ। ਇਸ ਮੁਹਿੰਮ ਦੀ ਅਗਵਾਈ ਏਸੀਆਈਸੀ ਰਾਈਜ਼, ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਅਤੇ ਸਲਾਹਕਾਰਾਂ ਦੇ ਇੱਕ ਸਮਰਪਿਤ ਸਮੂਹ ਵੱਲੋਂ ਕੀਤੀ ਗਈ।ਜਿਸ ਵਿੱਚ ਇੰਜੀਨੀਅਰ ਸੋਨੀਆ ਜਿੰਦਲ ਅਤੇ ਇੰਜੀਨੀਅਰ ਜਸਪ੍ਰੀਤ ਕੌਰ, ਇੰਜੀਨੀਅਰ ਸਤਵਿੰਦਰ ਸਿੰਘ ਅਤੇ ਡਾ. ਸੁਧੀਰ, ਨਿਖਿਲ ਵਰਮਾ, ਜਤਿੰਦਰ ਸਿੰਘ ਅਤੇ ਮਨੀਸ਼, ਇੰਜੀਨੀਅਰ ਚਰਨਪ੍ਰੀਤ ਅਤੇ ਕੋਮਲ, ਡਾ.ਸ਼ੈਲੀ, ਪ੍ਰੋ.(ਡਾ.) ਦਿਨੇਸ਼ ਅਰੋੜਾ, ਨੀਤੀਕਾ ਅਤੇ ਇੰਜੀਨੀਅਰ ਕਾਰਤਿਕਾਏ, ਡਾ.ਦੀਪਿਕਾ ਅਤੇ ਸਾਗਰ, ਅਤੇ ਇੰਜੀਨੀਅਰ ਰਿਤਿਕ ਅਤੇ ਸੀਮਾ ਆਦਿ ਸ਼ਾਮਲ ਸਨ ਜਿਨ੍ਹਾਂ ਨੇ ਸਾਰੇ ਭਾਗੀਦਾਰ ਜ਼ਿਲਿਆਂ ਵਿੱਚ ਸੀਜੀਸੀ ਲਾਂਡਰਾਂ ਦੀ ਨੁਮਾਇੰਦਗੀ ਕੀਤੀ। ਇਸ ਪਹਿਲਕਦਮੀ ਨੂੰ ਵਿਦਿਆਰਥੀਆਂ ਵੱਲੋਂ ਵੀ ਭਾਰੀ ਹੁੰਗਾਰਾ ਮਿਲਿਆ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਬਿਲਡਾਥਾੱਨ ਵਿੱਚ ਹਿੱਸਾ ਲੈਣ ਅਤੇ ਭਾਰਤ ਦੇ ਨਵੀਨਤਾ ਵਾਤਾਵਰਣ ਪ੍ਰਣਾਲੀ ਵਿੱਚ ਯੋਗਦਾਨ ਪਾਉਣ ਲਈ ਬਹੁਤ ਉਤਸ਼ਾਹ ਪ੍ਰਗਟਾਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ