ਗੁਰਦਾਸਪੁਰ: ਟਰੈਕਟਰ ਟਰਾਲੀ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ
ਗੁਰਦਾਸਪੁਰ, 18 ਅਕਤੂਬਰ (ਹਿੰ. ਸ.)। ਨਜ਼ਦੀਕ ਪਿੰਡ ਸੁੱਖਾ ਚਿੜਾ ਦੇ ਦੋਵੇਂ ਭਰਾ ਸੁੱਚਾ ਸਿੰਘ ਪੁੱਤਰ ਸ਼ਿਵ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸ਼ਿਵ ਸਿੰਘ ਸ਼ਨੀਵਾਰ ਨੂੰ ਸਵੇਰੇ ਕਰੀਬ ਸਾਢੇ 4 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ, ਜਦਕਿ ਇਹ ਹੁਸ਼ਿਆਰਪੁਰ ਟਾਂਡਾ ਰੋਡ ਥਾਣਾ ਬੁੱ
ਗੁਰਦਾਸਪੁਰ: ਟਰੈਕਟਰ ਟਰਾਲੀ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ


ਗੁਰਦਾਸਪੁਰ, 18 ਅਕਤੂਬਰ (ਹਿੰ. ਸ.)। ਨਜ਼ਦੀਕ ਪਿੰਡ ਸੁੱਖਾ ਚਿੜਾ ਦੇ ਦੋਵੇਂ ਭਰਾ ਸੁੱਚਾ ਸਿੰਘ ਪੁੱਤਰ ਸ਼ਿਵ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸ਼ਿਵ ਸਿੰਘ ਸ਼ਨੀਵਾਰ ਨੂੰ ਸਵੇਰੇ ਕਰੀਬ ਸਾਢੇ 4 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ, ਜਦਕਿ ਇਹ ਹੁਸ਼ਿਆਰਪੁਰ ਟਾਂਡਾ ਰੋਡ ਥਾਣਾ ਬੁੱਲ੍ਹੋਵਾਲ ਕੋਲ ਪਹੁੰਚੇ ਤਾਂ ਸੜਕ ’ਤੇ ਲੱਕੜਾਂ ਨਾਲ ਲੱਦੇ ਟਰੈਕਟਰ ਟਰਾਲੀ ਵਿਚ ਅਚਨਚੇਤ ਮੋਟਰਸਾਈਕਲ ਜਾ ਵੱਜਾ, ਜਿਸ ਕਾਰਨ ਸੁੱਚਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਭਰਾ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ।ਇਸ ਘਟਨਾ ਦਾ ਜਦੋਂ ਹੀ ਪਿੰਡ ਸੁੱਖਾ ਚਿੱੜਾ ਪਤਾ ਲੱਗਾ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ ਪਹੁੰਚ ਗਏ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande