ਮੋਹਾਲੀ ਪੁਲਿਸ ਵੱਲੋਂ ਮੋਬਾਇਲ ਸਨੈਚਿੰਗ ਅਤੇ ਮੋਟਰਸਾਇਕਲ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼
ਡੇਰਾਬੱਸੀ, 18 ਅਕਤੂਬਰ (ਹਿੰ. ਸ.)। ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਨੇ ਮੀਡੀਆ ਨੂੰ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਜਿਲ੍ਹਾ ਪੁਲਿਸ ਵੱਲੋ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾ
,


ਡੇਰਾਬੱਸੀ, 18 ਅਕਤੂਬਰ (ਹਿੰ. ਸ.)। ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਨੇ ਮੀਡੀਆ ਨੂੰ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਜਿਲ੍ਹਾ ਪੁਲਿਸ ਵੱਲੋ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਬ ਡਵੀਜਨ ਡੇਰਾਬੱਸੀ ਦੀ ਅਗਵਾਈ ਵਿੱਚ ਐਂਟੀ ਨਾਰਕੋਟਿਕ ਸੈਲ ਅਤੇ ਥਾਣਾ ਡੇਰਾਬੱਸੀ ਦੀ ਟੀਮਾਂ ਵੱਲੋਂ ਸਨੈਚਰਾਂ ਅਤੇ ਚੋਰਾਂ ਦੇ 3 ਮੈਂਬਰੀ ਗਿਰੋਹ ਦਾ ਪਰਦਾ ਫਾਸ਼ ਕਰਕੇ ਉਹਨਾਂ ਪਾਸੋਂ ਜਾਅਲੀ ਨੰਬਰਾਂ ਵਾਲੇ 10 ਮੋਟਰਸਾਈਕਲ ਅਤੇ ਗਲੀਆਂ ਬਜ਼ਾਰਾਂ ਵਿੱਚੋਂ ਸਨੈਚ ਕੀਤੇ 5 ਮੋਬਾਇਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਐਸ.ਐਸ.ਪੀ ਮੋਹਾਲੀ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮਿਤੀ 11-10-2025 ਨੂੰ ਅਦਿਤਿਆ ਕੁਮਾਰ ਪੁੱਤਰ ਬਲਜੋਰ ਸਿੰਘ ਵਾਸੀ ਪਿੰਡ ਮਾਣਕਪੁਰ ਕੱਚੀਹੇੜੀ, ਯੂ.ਪੀ ਹਾਲ ਵਾਸੀ ਪਿੰਡ ਪੰਡਵਾਲਾ, ਥਾਣਾ ਡੇਰਾਬੱਸੀ ਨੇ ਸ਼ਿਕਾਇਤ ਕੀਤੀ ਕਿ ਮਿਤੀ 05-10-2025 ਨੂੰ ਮੁਬਾਰਿਕਪੁਰ ਸ਼ਰਾਬ ਦੇ ਠੇਕੇ ਨੇੜਿਓਂ ਉਸ ਦਾ ਸਿਲਵਰ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰੀ UP-19-J-9938 ਦਿਨ ਸਮੇਂ ਹੀ ਕਿਸੇ ਨੇ ਚੋਰੀ ਕਰ ਲਿਆ ਹੈ।

ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਡੇਰਾਬੱਸੀ ਪੁਲਿਸ ਵੱਲੋਂ ਨਾਮਾਲੂਮ ਵਿਅਕਤੀਆਂ ਵਿਰੁੱਖ ਮੁਕੱਦਮਾ ਨੇ 292 ਮਿਤੀ 11-10-2025 ਅ/ਧ 303(2) ਬੀ ਐਨ ਐਸ ਥਾਣਾ ਡੇਰਾਬੱਸੀ ਰਜਿਸਟਰ ਕਰਕੇ, ਕਪਤਾਨ ਪੁਲਿਸ ਓਪ੍ਰੇਸ਼ਨ, ਐਸ.ਏ.ਐਸ ਨਗਰ ਅਤੇ ਉਪ ਕਪਤਾਨ ਪੁਲਿਸ ਡੇਰਾਬੱਸੀ ਦੀ ਅਗਵਾਈ ਵਿੱਚ ਐਂਟੀ ਨਾਰਕੋਟਿਕ ਸੈਲ ਅਤੇ ਡੇਰਾਬੱਸੀ ਪੁਲਿਸ ਦੀ ਸਾਂਝੀ ਟੀਮ ਬਣਾ ਕੇ ਅਜਿਹੀ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦੀ ਹਦਾਇਤ ਕੀਤੀ। ਜਿਸ ਤੇ ਕੰਮ ਕਰਦਿਆਂ ਐਂਟੀ ਨਾਰਕੋਟਿਕਸ ਸੈਲ ਐਸ.ਏ.ਐਸ ਨਗਰ ਦੀ ਟੀਮ ਨੇ ਸਥਾਨਕ ਇਲਾਕਿਆਂ ਤੋਂ ਖੁਫੀਆ ਇਤਲਾਹਾਂ ਹਾਸਿਲ ਕਰਕੇ ਮਿਤੀ 12-10-2022 ਨੂੰ ਫੋਕਲ ਪੁਆਇੰਟ, ਟੀ-ਪੁਆਇੰਟ ਮੁਬਾਰਿਕਪੁਰ ਨਾਕਾਬੰਦੀ ਦੌਰਾਨ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਇਕਲ ਜਿਸ ਨੂੰ ਨੰਬਰ PB-70-F-4709 ਲੱਗਿਆ ਹੋਇਆ ਸੀ ਨੂੰ ਰੋਕ ਕੇ ਜਦੋਂ ਇਸਦੇ ਸਵਾਰ ਤੋਂ ਦਸਤਵੇਜ਼ਾਂ ਦੀ ਮੰਗ ਕੀਤੀ ਤਾਂ ਉਹ ਕੋਈ ਮਾਲਕੀ ਸਬੂਤ ਪੇਸ਼ ਨਹੀਂ ਕਰ ਸਕਿਆ। ਚੈੱਕ ਕਰਨ ਤੇ ਮੋਟਰਸਾਇਕਲ ਨੰਬਰ ਜਾਅਲੀ ਪਾਇਆ ਗਿਆ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੋਟਰ ਸਾਇਕਲ ਸਵਾਰ ਜਸਵੀਰ ਸਿੰਘ ਉਰਫ ਟਿੰਕੂ ਪੁੱਤਰ ਜੈ ਕਰਨ ਵਾਸੀ ਦਾਦਪੁਰਾ ਮੁਹੱਲਾ, ਡੇਰਾਬੱਸੀ ਨੂੰ ਗ੍ਰਿਫਤਾਰ ਕਰਕੇ ਮੋਟਰਾਇਕਲ ਨੂੰ ਕਬਜ਼ੇ ਵਿੱਚ ਲਿਆ। ਮੁਕੱਦਮਾ ਵਿੱਚ ਜੁਰਮ 317(2), 341(2) ਬੀ.ਐਨ.ਐਸ ਦਾ ਵਾਧਾ ਕੀਤਾ ਅਤੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਤਾਂ ਪਾਇਆ ਗਿਆ ਕਿ ਉਹ ਆਪਣੇ ਸਾਥੀਆਂ ਗੌਰਵ ਕੁਮਾਰ ਪੁੱਤਰ ਜਸਵਿੰਦਰ ਸਿੰਘ ਵਾਸੀ ਸੈਣੀ ਮੁਹੱਲਾ ਦਾਦਪੁਰਾ, ਡੇਰਾਬੱਸੀ ਅਤੇ ਸ਼ੁਭਮ ਪਾਂਡੇ ਪੁੱਤਰ ਰਵੀ ਸ਼ੰਕਰ ਪਾਂਡੇ ਵਾਸੀ ਪਿੰਡ ਮਾਹੀਵਾਲਾ ਨੇੜੇ ਡੈਂਟਲ ਕਾਲਜ ਡੇਰਾਬੱਸੀ ਨਾਲ ਰਲ ਕੇ ਸਨੈਚਿੰਗ ਅਤੇ ਬਾਇਕ ਚੋਰੀ ਦਾ ਗਿਰੋਹ ਚਲਾ ਰਿਹਾ ਸੀ। ਜਿਸ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਮਿਤੀ 14-10-2025 ਨੂੰ ਈ.ਐਸ.ਆਈ ਹਸਪਤਾਲ ਮੁਬਾਰਿਕਪੁਰ ਨੇੜੇ ਤੋਂ ਨਾਕਾਬੰਦੀ ਦੌਰਾਨ ਜਾਅਲੀ ਨੰਬਰ ਲੱਗੇ 02 ਹੋਰ ਸਪਲੈਂਡਰ ਮੋਟਰਸਾਇਕਲਾਂ ਸਮੇਤ ਗ੍ਰਿਫਤਾਰ ਕੀਤਾ ਅਤੇ ਦੋਵੇਂ ਮੋਟਰਸਾਈਕਲ ਕਬਜ਼ਾ ਪੁਲਿਸ ਵਿੱਚ ਲਏ। ਗੌਰਵ ਕੁਮਾਰ ਅਤੇ ਸ਼ੁਭਮ ਦੀ ਨਿਸ਼ਾਨਦੇਹੀ ਤੇ 07 ਹੋਰ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਮੋਟਰਸਸਾਇਕਲ ਦੀ ਸੀਟ ਥੱਲਿਓਂ ਕੁੱਲ 05 ਖੋਹ ਕੀਤੇ ਹੋਏ ਮੋਬਾਇਲ ਫੋਨ ਬਰਾਮਦ ਕਰ ਲਏ ਹਨ।

ਐਸ.ਐਸ.ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਪਾਸੋਂ ਕੁੱਲ 09 ਸਪਲੈਂਡਰ ਮੋਟਰਸਾਈਕਲ ਅਤੇ 01 ਯਾਹਮਾ ਮੋਟਰਸਾਈਕਲ ਬਰਾਮਦ ਹੋਏ ਹਨ, ਇਸ ਗਿਰੋਹ ਦਾ ਸਰਗਨਾ ਗੌਰਵ ਅਕਸਰ ਲੋਕਾਂ ਦੇ ਖੜ੍ਹੇ ਸਪਲੈਂਡਰ ਮੋਟਰਸਾਈਕਲਾਂ ਉੱਪਰ ਬੈਠ ਕੇ ਕੁਝ ਦੇਰ ਨਿਗਰਾਨੀ ਕਰਕੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਖੋਲ ਕੇ ਫਰਾਰ ਹੋ ਜਾਂਦਾ ਸੀ ਅਤੇ ਫਿਰ ਜਾਅਲੀ ਨੰਬਰ ਲਗਾ ਕੇ ਇਹਨਾਂ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਹ ਗਿਰੋਹ ਜਾਅਲੀ ਦਸਤਾਵੇਜ਼ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਸਨ ਪਰ ਅਜੇ ਸਫਲਤਾ ਨਹੀਂ ਮਿਲੀ ਸੀ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ। ਹੋਰ ਇੰਕਸ਼ਾਫ ਹੋਣ ਦੀ ਉਮੀਦ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande