ਪਟਿਆਲਾ, 18 ਅਕਤੂਬਰ (ਹਿੰ. ਸ.)। ਨਾਭਾ ਦੇ ਡੀ. ਐਸ. ਪੀ. ਮਨਦੀਪ ਕੌਰ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਪਟਿਆਲਾ-ਰਾਜਪੁਰਾ ਹਾਈਵੇ ਉਤੇ ਵਾਪਰਿਆ ਹੈ। ਜਦੋਂ ਡੀ. ਐਸ. ਪੀ. ਮਨਦੀਪ ਕੌਰ ਗੁਜਰਾਤ ਨੂੰ ਜਾਣ ਲਈ ਮੋਹਾਲੀ ਏਅਰਪੋਰਟ ਉਤੇ ਜਾ ਰਹੇ ਸਨ, ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਡੀ. ਐਸ. ਪੀ. ਮਨਦੀਪ ਕੌਰ ਅਤੇ ਉਨ੍ਹਾਂ ਦੇ ਗੰਨਮੈਨ ਨੂੰ ਸੱਟਾ ਲੱਗੀਆਂ ਹਨ। ਡੀ. ਐਸ. ਪੀ. ਮਨਦੀਪ ਕੌਰ ਦੇ ਹੱਥ ਉਤੇ ਸੱਟ ਹੈ। ਡਾਕਟਰਾਂ ਵੱਲੋਂ ਮਨਦੀਪ ਕੌਰ ਨੂੰ ਦੋ ਹਫਤਿਆਂ ਦੀ ਬੈਡ ਰੈਸਟ ਦੱਸੀ ਗਈ ਹੈ। ਗੰਨਮੈਨ ਦੇ ਸਿਰ ਉਤੇ ਸੱਟ ਲੱਗੀ ਹੈ। ਡੀ. ਐਸ. ਪੀ. ਮਨਦੀਪ ਕੌਰ ਗੁਜਰਾਤ ’ਚ 31 ਅਕਤੂਬਰ ਨੂੰ ਹੋਣ ਵਾਲੇ ਏਕਤਾ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ