ਰੂਪਨਗਰ, 19 ਅਕਤੂਬਰ (ਹਿੰ. ਸ.)। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਖਿਲਾਫ਼ ਚਲਾਈ ਜਾ ਰਹੀ ਦਸਤਖ਼ਤ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਹਲਕਾ ਰੋਪੜ ਤੋ ਸੁਰਿੰਦਰ ਸਿੰਘ ਹਰੀਪੁਰ ਵੱਲੋ ਲੋਕਾਂ ਦੁਆਰਾ ਦਸਤਖ਼ਤ ਕੀਤੇ ਗਏ 7110 ਫਾਰਮ ਦਫ਼ਤਰ ਵਿੱਚ ਹੈਪੀ ਖੇੜਾ ਪਾਸ ਜਮ੍ਹਾਂ ਕਰਵਾਏ। ਦੇਸ਼ ਭਰ ਵਿੱਚ ਚਲਾਈ ਜਾ ਰਹੀ ਇਹ ਮੁਹਿੰਮ ਹੁਣ ਵੋਟ ਚੋਰਾਂ ਦਾ ਚਿਹਰਾ ਲੋਕਾ ਸਾਹਮਣੇ ਨੰਗਾ ਕਰੇਗੀ ਦੇਸ ਦਾ ਲੋਕਤੰਤਰ ਬਚਾਉਣ ਲਈ ਕਾਗਰਸ ਪਾਰਟੀ ਰਾਹੁਲ ਗਾਧੀ ਦੀ ਅਗਵਾਈ ਵਿੱਚ ਜੋ ਲੜਾਈ ਲੜੀ ਜਾ ਰਹੀ ਹੈ ਉਸ ਲੜਾਈ ਵਿੱਚ ਦੇਸ ਦੇ ਲੋਕਤੰਤਰ ਨੂੰ ਬਚਾਉਣ ਲਈ ਰੋਪੜ ਹਲਕੇ ਤੋਂ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਵਿੱਚ ਲੋਕਾ ਦੁਆਰਾ ਦਸਖੱਤ ਮੁਹਿੰਮ ਜੋ ਕਿ ਰਾਹੁਲ ਗਾਧੀ ਦਾ ਪੂਰੇ ਦੇਸ ਵਿੱਚੋ ਪੰਜ ਕਰੋੜ ਲੋਕਾ ਦੇ ਸਾਈਨ ਕਰਾ ਕੇ ਦੇਸ ਦੇ ਚੋਣ ਕਮਿਸਨ ਨੂੰ ਜਗਾਉਣ ਲਈ ਜਮਾ ਕਰਾਉਣੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ