ਚੰਡੀਗੜ੍ਹ, 19 ਅਕਤੂਬਰ (ਹਿੰ. ਸ.)। ਹਰਿਆਣਾ ਦੇ ਮਾਣਯੋਗ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਦੀਵਾਲੀ 'ਤੇ ਹਰਿਆਣਾ ਅਤੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਦੇਸ਼ ਵਿੱਚ, ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਦੀਵਾਲੀ ਦੇ ਪਵਿੱਤਰ ਮੌਕੇ 'ਤੇ, ਮੈਂ ਹਰਿਆਣਾ ਅਤੇ ਪੂਰੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਕਾਸ਼ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਨੁੰ ਹਿੰਮਤ, ਉਤਸਾਹ, ਬੁਧੀਮਤਾ ਅਤੇ ਉੱਤਮ ਸਿਹਤ ਦਵੇ।
ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਅੱਗੇ ਕਿਹਾ ਜਿਵੇਂ ਕਿ ਰਾਸ਼ਟਰ ਹਨੇਨੇ 'ਤੇ ਚਾਨਣ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਉਤਸਵ ਮਨਾ ਰਿਹਾ ਹੈ, ਆਓ ਅਸੀਂ ਭਾਰਤ ਨੂੰ ਭਾਈਚਾਰਾ, ਸਮਾਵੇਸ਼ਿਤਾ ਅਤੇ ਕਰੁਣਾ 'ਤੇ ਅਧਾਰਿਤ ਭਵਿੱਖ ਵੱਲੋਂ ਲੈ ਜਾਣ ਲਈ ਹੋਰ ਵੱਧ ਯਤਨ ਕਰਨ।
ਰਾਜਪਾਲ ਨੇ ਆਸ ਪ੍ਰਗਟਾਈ ਕਿ ਇਹ ਉਤਸਵ ਸਾਰੇ ਨਾਗਰਿਕਾਂ ਨੂੰ ਏਕਤਾ ਅਤੇ ਭਾਈਚਾਰੇ ਦੇ ਰਿਸ਼ਤੇ ਨੂੰ ਮਜਬੂਤ ਕਰਨ ਅਤੇ ਸੂਬਾ ਅਤੇ ਰਾਸ਼ਟਰ ਦੀ ਪ੍ਰਗਤੀ ਅਤੇ ਖੁਸ਼ਹਾ;ਲੀ ਵਿੱਚ ਸਾਰਥਕ ਯੋਗਦਾਨ ਦੇਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਸਾਰਿਆਂ ਤੋਂ ਤਿਉਹਾਰ ਨੂੰ ਸੁਰੱਖਿਅਮ ਅਤੇ ਵਾਤਾਵਰਣ ਦੇ ਪ੍ਰਤੀ ਜਿਮੇਵਾਰੀ ਨਾਲ ਮਨਾਉਣ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ