ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵਿਖੇ 9ਵੀਂ ਅਤੇ 11ਵੀ ਜਮਾਤ ’ਚ ਦਾਖ਼ਲਾ ਲੈਣ ਦੇ ਚਾਹਵਾਨ 21 ਅਕਤੂਬਰ 2025 ਤੱਕ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ
ਫ਼ਾਜ਼ਿਲਕਾ 19 ਅਕਤੂਬਰ (ਹਿੰ. ਸ.)। ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਕਿਕੱਰਵਾਲਾ ਰੂਪਾ ਨੇ ਦੱਸਿਆ ਕਿ ਸਾਲ 2026-27 ਲਈ 9ਵੀਂ ਅਤੇ 11ਵੀ ਜਮਾਤ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ/ਵਿਦਿਆਰਥਣ ਮਿਤੀ 21 ਅਕਤੂਬਰ 2025 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ, ਪ੍ਰੀਖਿਆ ਦਾ ਆਯੋਜਨ 7 ਫਰਵਰੀ 2
ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵਿਖੇ 9ਵੀਂ ਅਤੇ 11ਵੀ ਜਮਾਤ ’ਚ ਦਾਖ਼ਲਾ ਲੈਣ ਦੇ ਚਾਹਵਾਨ 21 ਅਕਤੂਬਰ 2025 ਤੱਕ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ


ਫ਼ਾਜ਼ਿਲਕਾ 19 ਅਕਤੂਬਰ (ਹਿੰ. ਸ.)। ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਕਿਕੱਰਵਾਲਾ ਰੂਪਾ ਨੇ ਦੱਸਿਆ ਕਿ ਸਾਲ 2026-27 ਲਈ 9ਵੀਂ ਅਤੇ 11ਵੀ ਜਮਾਤ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ/ਵਿਦਿਆਰਥਣ ਮਿਤੀ 21 ਅਕਤੂਬਰ 2025 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ, ਪ੍ਰੀਖਿਆ ਦਾ ਆਯੋਜਨ 7 ਫਰਵਰੀ 2026 ਦਿਨ ਸ਼ਨੀਵਾਰ ਨੂੰ ਹੋਵੇਗਾ | ਉਨ੍ਹਾਂ ਕਿਹਾ ਕਿ 9ਵੀਂ ਜਮਾਤ ਅਤੇ 11ਵੀਂ ਜਮਾਤ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਆਨਲਾਈਨ ਵੈੱਬਸਾਈਟ www.navodaya.gov.in ਤੇ ਮੁਫ਼ਤ ਅਪਲਾਈ ਕਰ ਸਕਦੇ ਹਨ। ਨੌਵੀਂ ਜਮਾਤ ਲਈ ਫਾਰਮ ਵੈੱਬਸਾਈਟ https://cbseitms.nic.in/2025/ਨਵਸੀਸ 9 ਅਤੇ ਗਿਆਰਵੀਂ ਜਮਾਤ ਲਈ https://cbseitms.nic.in/2025/ਨਵਸਸੀ 11 ਵਿਖ਼ੇ 21 ਅਕਤੂਬਰ 2025 ਤੱਕ ਭਰ ਸਕਦੇ ਹਨ| ਦੋਵਾਂ ਜਮਾਤਾਂ ਦੀ ਪ੍ਰੀਖਿਆ 7 ਫਰਵਰੀ 2026 ਨੂੰ ਹੋਵੇਗੀ। ਵਧੇਰੇ ਜਾਣਕਾਰੀ ਲਈ ਹੈਲਪਡੈਸਕ ਮੋਬਾਈਲ ਨੰ 93830-32160 'ਤੇ ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande