ਹਰਿਆਣਾ ਨੂੰ ਹਰਾ-ਭਰਿਆ, ਸਾਫ ਅਤੇ ਖੁਸ਼ਹਾਲ ਬਨਾਉਣ ਲਈ ਸਰਕਾਰ ਵਚਨਬੱਧ: ਨਾਇਬ ਸਿੰਘ ਸੈਣੀ
ਚੰਡੀਗੜ੍ਹ, 2 ਅਕਤੂਬਰ (ਹਿੰ. ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਣ, ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇੱਕ ਦੇ ਬਿਨ੍ਹਾਂ ਦੂਜਾ ਅਧੁਰਾ ਹੈ। ਅੱਜ ਫਰੀਦਾਬਾਦ ਵਿੱਚ ਆਯੋਜਿਤ ਇਹ ਮੇਗਾ ਪੌਧਾਰੋਪਣ ਮੁਹਿੰਮ ਉਸੀ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਨਿਰਣਾਇਕ
ਹਰਿਆਣਾ ਨੂੰ ਹਰਾ-ਭਰਿਆ, ਸਾਫ ਅਤੇ ਖੁਸ਼ਹਾਲ ਬਨਾਉਣ ਲਈ ਸਰਕਾਰ ਵਚਨਬੱਧ: ਨਾਇਬ ਸਿੰਘ ਸੈਣੀ


ਚੰਡੀਗੜ੍ਹ, 2 ਅਕਤੂਬਰ (ਹਿੰ. ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਣ, ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇੱਕ ਦੇ ਬਿਨ੍ਹਾਂ ਦੂਜਾ ਅਧੁਰਾ ਹੈ। ਅੱਜ ਫਰੀਦਾਬਾਦ ਵਿੱਚ ਆਯੋਜਿਤ ਇਹ ਮੇਗਾ ਪੌਧਾਰੋਪਣ ਮੁਹਿੰਮ ਉਸੀ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਨਿਰਣਾਇਕ ਕਦਮ ਹੈ। ਮੁੱਖ ਮੰਤਰੀ ਨੇ ਮੌਜੂਦ ਲੋਕਾਂ ਨੂੰ ਦਸ਼ਹਿਰਾ ਉਤਸਵ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਯੰਤੀ 'ਤੇ ਉਨ੍ਹਾਂ ਦੇ ਫੋਟੋ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਦੇ ਨਾਲ ਮਾਲ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ ਸਮੇਤ ਹੋਰ ਮਾਣਯੋਗ ਲੋਕਾਂ ਨੇ ਵੀ ਸੈਕਟਰ-9 ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਗ੍ਰੀਨ ਬੇਲਟ ਪਰਿਸਰ ਵਿੱਚ ਪੌਧਾਰੋਪਣ ਕਰਦੇ ਹੋਏ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ। ਗੌਰਤਲਬ ਹੈ ਕਿ ਹਰਿਆਣਾ ਸੂਬੇ ਵਿੱਚ 75 ਨਮੋ ਵਨ ਬਨਾਉਣ ਲਈ ਸਥਾਨ ਚੋਣ ਕਰ ਉਨ੍ਹਾਂ ਵਿੱਚ ਪੌਧਾਰੋਪਣ ਕਰਦੇ ਹੋਹੇ ਵਾਤਾਵਰਣ ਸਰੰਖਣ ਦੇ ਪ੍ਰਤੀ ਸਰਕਾਰ ਪ੍ਰਭਾਵੀ ਰੂਪ ਨਾਲ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਤ ਜੈਵ-ਵਿਵਿਧਤਾ ਕੋਰੀਡੋਰ ਵਿੱਚ ਪੌਧਾ ਰੋਪਣ ਦੇ ਨਾਲ ਹੀ ਇਸ ਖੇਤਰ ਵਿੱਚ ਬਰਡਸ ਆਫ ਗ੍ਰੀਨ ਕੋਰੀਡੋਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਪੌਧਾਰੋਪਣ ਮੁਹਿੰਮ ਵਿੱਚ ਸਾਰਿਆਂ ਦੀ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਹਰਿਆਣਾ ਦਾ ਹਰੇਕ ਨਾਗਰਿਕ ਵਾਤਾਵਰਣ ਪ੍ਰਤੀ ਆਪਣੀ ਜਿਮੇਵਾਰੀ ਨੂੰ ਮਸਝਦਾ ਹੈ। ਇਹ ਮੇਗਾ ਪੌਧਾਰੋਪਣ ਮੁਹਿੰਮ ਸਾਡੀ ਭਾਵੀ ਪੀੜੀਆਂ ਲਈ ਇੱਕ ਸਿਹਤਮੰਦ ਅਤੇ ਸਵੱਛ ਪਰਿਵੇਸ਼ ਦਾ ਨਿਰਮਾਣ ਕਰੇਗਾ। ਪੌਧਾਰੋਪਣ ਦਾ ਸਿੱਧਾ ਅਰਥ ਕੁਦਰਤ ਦਾ ਸਨਮਾਨ ਅਤੇ ਹਰਿਆਲੀ ਦਾ ਵਿਸਤਾਰ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਪੇੜ ਸਿਰਫ ਲੱਕੜੀ ਦਾ ਸਰੋਤ ਨਹੀਂ, ਸਗੋ ਜੀਵਨ ਦਾ ਆਧਾਰ ਹਨ। ਪੇੜਾਂ ਦੇ ਬਿਨ੍ਹਾ ਨਾ ਤਾਂ ਸਵੱਛ ਹਵਾ ਮੁਮਕਿਨ ਹੈ, ਨਾ ਕਾਫੀ ਬਰਸਾਤ ਅਤੇ ਨਾ ਹੀ ਧਰਤੀ 'ਤੇ ਜੀਵਨ ਦੀ ਨਿਰੰਤਰਤਾ, ਇਸ ਲਈ ਇਹ ਮੁਹਿੰਮ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦਾ ਖੁਸ਼ਹਾਲ ਭਵਿੱਖ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande