ਨਾਗਪੁਰ, 2 ਅਕਤੂਬਰ (ਹਿੰ.ਸ.)। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਕਿਹਾ ਕਿ ਸੰਘ ਵਿੱਚ ਕਿਸੇ ਤਰ੍ਹਾਂ ਦੀ ਛੂਤ-ਛਾਤ ਜਾਂ ਜਾਤੀਗਤ ਭੇਦਭਾਵ ਨਹੀਂ ਹੈ। ਸੰਘ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਤੀ ਭੇਦਭਾਵ ਨਹੀਂ ਹੁੰਦਾ ਹੈ।
ਸਾਬਕਾ ਰਾਸ਼ਟਰਪਤੀ ਕੋਵਿੰਦ ਅੱਜ ਇੱਥੇ ਰੇਸ਼ਮਬਾਗ ਮੈਦਾਨ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ 'ਤੇ ਆਯੋਜਿਤ ਵਿਜੇਦਸ਼ਮੀ ਉਤਸਵ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰ ਰਹੇ ਸਨ। ਮੰਚ 'ਤੇ ਸੰਘ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਅਤੇ ਨਾਗਪੁਰ ਮਹਾਨਗਰ ਦੇ ਸੰਘਚਾਲਕ ਰਾਜੇਸ਼ ਲੋਇਆ ਵੀ ਮੌਜੂਦ ਸਨ।ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਕਿਹਾ, ਸੰਘ ਦੀ ਵਿਚਾਰਧਾਰਾ ਅਤੇ ਸਵੈਮਸੇਵਕਾਂ ਨੂੰ ਮਿਲਣ ਦਾ ਮੌਕਾ 1991 ਦੀਆਂ ਆਮ ਚੋਣਾਂ ਦੌਰਾਨ ਮਿਲਿਆ। ਉਸ ਚੋਣ ਮੁਹਿੰਮ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ। ਅੱਜ ਵੀ, ਸਮਾਜ ਦੇ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਸੰਘ ਵਿੱਚ ਕੋਈ ਛੂਤ-ਛਾਤ ਜਾਂ ਜਾਤੀਗਤ ਭੇਦਭਾਵ ਨਹੀਂ ਹੈ। ਸੰਘ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਤੀ ਭੇਦਭਾਵ ਨਹੀਂ ਹੁੰਦਾ ਹੈ। ਇਸ ਸੰਦਰਭ ਵਿੱਚ, ਮੈਂ 2001 ਵਿੱਚ ਲਾਲ ਕਿਲ੍ਹੇ ਦੇ ਕੰਪਲੈਕਸ ਵਿੱਚ ਹੋਈ ਦਲਿਤ ਸੰਗਮ ਰੈਲੀ ਦਾ ਜ਼ਿਕਰ ਕਰਨਾ ਚਾਹਾਂਗਾ। ਕੁਝ ਲੋਕ ਅਟਲ ਜੀ ਨੂੰ ਦਲਿਤ ਵਿਰੋਧੀ ਕਹਿ ਕੇ ਕੁਪ੍ਰਚਾਰ ਕਰਦੇ ਸਨ। ਅਟਲ ਜੀ ਨੇ ਕਿਹਾ ਸੀ ਕਿ ਅਸੀਂ ਅੰਬੇਡਕਰਵਾਦੀ ਹਾਂ। ਭੀਮ ਸਮ੍ਰਿਤੀ ਭਾਵ ਭਾਰਤ ਦਾ ਸੰਵਿਧਾਨ। ਮਨੂ ਸਮ੍ਰਿਤੀ ਦੇ ਆਧਾਰ 'ਤੇ ਸਾਡੀ ਸਰਕਾਰ ਕੰਮ ਨਹੀਂ ਕਰੇਗੀ। ਸਾਡੀ ਸਰਕਾਰ ਭੀਮ ਸਮ੍ਰਿਤੀ, ਯਾਨੀ ਭਾਰਤ ਦੇ ਸੰਵਿਧਾਨ 'ਤੇ ਕੰਮ ਕਰੇਗੀ। ਇਹ ਉਹੀ ਹੈ ਜੋ ਅਟਲ ਜੀ ਨੇ ਕਿਹਾ ਸੀ। ਰਾਸ਼ਟਰਪਤੀ ਦਾ ਅਹੁਦਾ ਛੱਡਦੇ ਸਮੇਂ, ਮੈਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਬਾਬਾ ਸਾਹਿਬ ਦੀਆਂ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੀ।ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਕਿਹਾ, ਸਾਰਿਆਂ ਨੂੰ ਵਿਜੇਦਸ਼ਮੀ ਦੀ ਹਾਰਦਿਕ ਵਧਾਈ। ਖੁਸ਼ਨੁਮਾ ਸੰਯੋਗ ਹੈ ਕਿ ਅੱਜ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਹੈ। ਮੈਂ ਇਸ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਭ ਤੋਂ ਵੱਡੀ ਸਵੈ-ਸੇਵੀ ਸੰਸਥਾ ਦੇ ਸ਼ਤਾਬਦੀ ਸਮਾਰੋਹ ਆਯੋਜਿਤ ਹੋ ਰਿਹਾ ਹੈ। ਬਾਬਾ ਸਾਹਿਬ ਦੀ ਦੀਖਿਆ ਭੂਮੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹੇਡਗੇਵਾਰ, ਸ਼੍ਰੀ ਗੁਰੂ ਜੀ ਅਤੇ ਰੱਜੂ ਭਈਆ ਪ੍ਰਤੀ ਹਾਰਦਿਕ ਸ਼ਰਧਾਂਜਲੀ ਭੇਟ ਕਰਦਾ ਹਾਂ। ਡਾ. ਹੇਡਗੇਵਾਰ ਨੇ ਸੰਗਠਨ ਦਾ ਜੋ ਬੀਜ ਬੀਜਿਆ, ਗੁਰੂ ਜੀ ਨੇ ਉਸ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ, ਅਤੇ ਰੱਜੂ ਭਈਆ ਨੇ ਆਰਥਿਕ ਤਬਦੀਲੀਆਂ ਦੇ ਵਿਚਕਾਰ ਸੰਘ ਨੂੰ ਮਾਰਗਦਰਸ਼ਨ ਦਿੱਤਾ।ਇਸ ਮੌਕੇ 'ਤੇ ਸੰਘ ਮੁਖੀ ਡਾ. ਭਾਗਵਤ ਨੇ ਕਿਹਾ, ਇਹ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਾ 350ਵਾਂ ਸਾਲ ਹੈ। ਹਿੰਦ ਦੀ ਚਾਦਰ ਬਣਕੇ ਜਿਨ੍ਹਾਂ ਨੇ ਸਮਾਜ ਨੂੰ ਅਨਿਆਂ ਤੋਂ ਮੁਕਤੀ ਦਿਵਾਉਣ ਲਈ ਆਪਣਾ ਬਲੀਦਾਨ ਦਿੱਤਾ, ਅਜਿਹੀ ਮਹਾਨ ਸ਼ਖਸੀਅਤ ਨੂੰ ਇਸ ਸਾਲ ਯਾਦ ਕੀਤਾ ਜਾਵੇਗਾ। ਅੱਜ ਗਾਂਧੀ ਜੀ ਦੀ ਵੀ ਜਯੰਤੀ ਹੈ। ਉਨ੍ਹਾਂ ਦਾ ਯੋਗਦਾਨ ਅਭੁੱਲ ਹੈ। ਆਜ਼ਾਦੀ ਤੋਂ ਬਾਅਦ ਭਾਰਤ ਦੀ ਵਿਵਸਥਾ ਨੂੰ ਕਿਵੇਂ ਚੱਲੇ, ਇਸ ਸਬੰਧੀ ਵਿਚਾਰ ਦੇਣ ਵਾਲਿਆਂ ’ਚ ਉਨ੍ਹਾਂ ਦਾ ਨਾਮ ਸੀ। ਸੰਘਮੁਖੀ ਨੇ ਜਯੰਤੀ’ਤੇਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਯਾਦ ਕੀਤਾ।ਪ੍ਰੋਗਰਾਮ ਤੋਂ ਪਹਿਲਾਂ, ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਰੇਸ਼ਮਬਾਗ ਕੰਪਲੈਕਸ ਵਿੱਚ ਸਥਿਤ ਸਮ੍ਰਿਤੀ ਮੰਦਰ ਵਿੱਚ ਸੰਘ ਦੇ ਸੰਸਥਾਪਕ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਕੋਵਿੰਦ ਅਤੇ ਡਾ. ਭਾਗਵਤ ਨੇ ਸ਼ਸਤਰ ਪੂਜਾ ਵਿੱਚ ਹਿੱਸਾ ਲਿਆ।ਇਸ ਸਮਾਗਮ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ। ਇਸ ਮੌਕੇ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤ, ਦੱਖਣੀ ਭਾਰਤੀ ਕੰਪਨੀ ਡੈੱਕਨ ਗਰੁੱਪ ਤੋਂ ਕੇਵੀ ਕਾਰਤਿਕ ਅਤੇ ਬਜਾਜ ਗਰੁੱਪ ਤੋਂ ਸੰਜੀਵ ਬਜਾਜ ਵੀ ਮੌਜੂਦ ਸਨ। ਸੰਘ ਨੇ ਇਸ ਉਤਸਵ ਵਿੱਚ ਵਿਦੇਸ਼ੀ ਮਹਿਮਾਨਾਂ ਨੂੰ ਵੀ ਸੱਦਾ ਦਿੱਤਾ। ਇਨ੍ਹਾਂ ਵਿੱਚ ਘਾਨਾ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਥਾਈਲੈਂਡ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਪਤਵੰਤੇ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਸੰਘ ਆਪਣੀ 100ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਲਈ ਸੰਘ ਦੇ ਸਵੈਮਸੇਵਕਾਂ ਲਈ ਵਿਜੇਦਸ਼ਮੀ ਉਤਸਵ ਵਿਸ਼ੇਸ਼ ਮਹੱਤਵ ਰੱਖਦਾ ਹੈ। ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੇ ਵਿਜੇਦਸ਼ਮੀ ਦੇ ਹੀ ਦਿਨ 27 ਸਤੰਬਰ, 1925 ਨੂੰ ਨਾਗਪੁਰ ਵਿੱਚ ਸੰਘ ਦੀ ਸਥਾਪਨਾ ਕੀਤੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ