ਭਾਰਤ ਵਿਕਾਸ ਪ੍ਰੀਸ਼ਦ ਨੇ ਸਕੂਲੀ ਬੱਚਿਆਂ ਨਾਲ ਮਨਾਈ ਦੀਵਾਲੀ
ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਹਿੰ.ਸ.)। ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁਭ ਮੌਕੇ ''ਤੇ ਦੇਵਮਤੀ ਪਬਲਿਕ ਸਕੂਲ ਵਿਖੇ ਬੱਚਿਆਂ ਨਾਲ ਮਠਿਆਈਆਂ, ਬਿਸਕੁਟ, ਟੌਫੀਆਂ, ਚਾਕਲੇਟ, ਜੂਸ, ਰੋਸ਼ਨੀ ਲਈ ਮੋਮਬੱਤੀਆਂ, ਦੀਵੇ, ਰੰਗੋਲੀ ਸਮੱਗਰੀ ਅਤੇ ਮਠਿਆਈਆਂ ਵੰਡ ਕੇ
ਬੱਚਿਆਂ ਨਾਲ ਦੀਵਾਲੀ ਮਨਾਉਂਦੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰ ਅਤੇ ਮੈਂਬਰ।


ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਹਿੰ.ਸ.)। ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁਭ ਮੌਕੇ 'ਤੇ ਦੇਵਮਤੀ ਪਬਲਿਕ ਸਕੂਲ ਵਿਖੇ ਬੱਚਿਆਂ ਨਾਲ ਮਠਿਆਈਆਂ, ਬਿਸਕੁਟ, ਟੌਫੀਆਂ, ਚਾਕਲੇਟ, ਜੂਸ, ਰੋਸ਼ਨੀ ਲਈ ਮੋਮਬੱਤੀਆਂ, ਦੀਵੇ, ਰੰਗੋਲੀ ਸਮੱਗਰੀ ਅਤੇ ਮਠਿਆਈਆਂ ਵੰਡ ਕੇ ਦੀਵਾਲੀ ਮਨਾਈ। ਇਹ ਪ੍ਰੋਗਰਾਮ ਪ੍ਰੋਜੈਕਟ ਇੰਚਾਰਜ ਸੰਜੇ ਗੋਇਲ, ਸਹਿ-ਪ੍ਰੋਜੈਕਟ ਇੰਚਾਰਜ ਰੋਹਿਤ ਬਾਂਸਲ, ਵਿਕਰਮ ਸ਼ਰਮਾ ਅਤੇ ਸਾਰੇ ਪ੍ਰੀਸ਼ਦ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ।

ਇਸ ਮੌਕੇ ਪ੍ਰੀਸ਼ਦ ਮੈਂਬਰ ਮੀਨਲ ਗੁਪਤਾ ਅਤੇ ਉਨ੍ਹਾਂ ਦੇ ਦੋਸਤਾਂ ਦੀ ਮਦਦ ਨਾਲ ਸਕੂਲ ਪ੍ਰਿੰਸੀਪਲ ਮੋਹਿਨੀ ਪਾਂਡੇ ਅਤੇ ਸਾਰੇ ਅਧਿਆਪਕਾਂ ਨੂੰ ਦੀਵਾਲੀ ਦੇ ਸ਼ੁਭ ਮੌਕੇ 'ਤੇ ਤੋਹਫ਼ੇ ਭੇਟ ਕੀਤੇ ਗਏ। ਬੱਚਿਆਂ ਨੇ ਸਕੂਲ ਨੂੰ ਵੀ ਸਜਾਇਆ। ਇਸ ਮੌਕੇ ਪ੍ਰਧਾਨ ਵਿਵੇਕ ਸਿੰਗਲਾ ਨੇ ਸਾਰੇ ਨਿਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਡੀ ਸੰਸਕ੍ਰਿਤੀ ਸਾਨੂੰ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸਤੀਸ਼ ਉੱਪਲ ਅਤੇ ਮੀਨਲ ਗੁਪਤਾ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਸਲਾਹ ਦਿੱਤੀ।

ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਮੋਹਿਨੀ ਪਾਂਡੇ ਨੇ ਹਾਜ਼ਰ ਸਾਰੇ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸ਼ੁਭ ਮੌਕੇ 'ਤੇ ਪ੍ਰਧਾਨ ਵਿਵੇਕ ਸਿੰਗਲਾ, ਸਕੱਤਰ ਐਡਵੋਕੇਟ ਅਨਿਲ ਗੋਇਲ, ਖਜ਼ਾਨਚੀ ਰਾਕੇਸ਼ ਜਿੰਦਲ, ਪ੍ਰੈਸ ਸਕੱਤਰ ਸੰਜੇ ਗਰਗ, ਪ੍ਰੋਜੈਕਟ ਇੰਚਾਰਜ ਸੰਜੇ ਗੋਇਲ, ਸਹਿ-ਪ੍ਰੋਜੈਕਟ ਇੰਚਾਰਜ ਰੋਹਿਤ ਸ਼ਰਮਾ, ਵਿਕਰਮ ਸ਼ਰਮਾ, ਵਿਮਲ ਕਾਕੜੀਆ, ਸਤੀਸ਼ ਉੱਪਲ, ਡਾ. ਹਰਜਿੰਦਰ ਸਿੰਘ ਪੂਨੀਆ, ਧਰਮਪਾਲ ਗੁਪਤਾ ਅਤੇ ਹੋਰ ਮੈਂਬਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande