ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਗੇਮਜ਼ ਅੰਡਰ-11 ਟੂਰਨਾਮੈਂਟ ’ਚ ਮਾਰੀਆਂ ਮੱਲਾਂ
ਖੰਨਾ, 20 ਅਕਤੂਬਰ (ਹਿੰ.ਸ.)। ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਦਿੱਲੀ ਪਬਲਿਕ ਸਕੂਲ ਖੰਨਾ ਦੇ ਨੌਜਵਾਨ ਐਥਲੀਟਾਂ ਨੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (ਐਸ.ਜੀ.ਐਫ਼.ਆਈ.) ਵੱਲੋਂ ਪਿੰਡ ਮੋਹਨਪੁਰ ਵਿਖੇ ਆਯੋਜਿਤ ਪ੍ਰਾਇਮਰੀ ਗੇਮਜ਼ ਅੰਡਰ-11 (ਕੇਂਦਰ ਪੱਧਰ) ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦ
ਖੇਡਾਂ ’ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ


ਖੰਨਾ, 20 ਅਕਤੂਬਰ (ਹਿੰ.ਸ.)। ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਦਿੱਲੀ ਪਬਲਿਕ ਸਕੂਲ ਖੰਨਾ ਦੇ ਨੌਜਵਾਨ ਐਥਲੀਟਾਂ ਨੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (ਐਸ.ਜੀ.ਐਫ਼.ਆਈ.) ਵੱਲੋਂ ਪਿੰਡ ਮੋਹਨਪੁਰ ਵਿਖੇ ਆਯੋਜਿਤ ਪ੍ਰਾਇਮਰੀ ਗੇਮਜ਼ ਅੰਡਰ-11 (ਕੇਂਦਰ ਪੱਧਰ) ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬੇਸ਼ੁਮਾਰ ਉਤਸ਼ਾਹ, ਟੀਮ ਵਰਕ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ-11 (ਲੜਕੇ) ਫੁੱਟਬਾਲ, ਅੰਡਰ-11 (ਲੜਕੇ) ਸ਼ਤਰੰਜ, ਅੰਡਰ-11 (ਲੜਕੇ) ਸ਼ਤਰੰਜ ਅਤੇ ਅੰਡਰ-11 (ਲੜਕੇ) ਟਗ ਆਫ਼ ਵਾਰ ਵਿਚ ਸੋਨੇ ਦੇ ਤਗਮੇ ਜਿੱਤੇ, ਜਦੋਂ ਕਿ ਅੰਡਰ-11 (ਲੜਕੇ) ਸ਼ਾਟ ਪੁਟ ਅਤੇ ਅੰਡਰ-11 (ਲੜਕੀਆਂ) ਸ਼ਾਟ ਪੁਟ ਵਿਚ ਚਾਂਦੀ ਦੇ ਤਗਮੇ ਵੀ ਜਿੱਤੇ।

ਚੇਅਰਮੈਨ ਅਤੇ ਪ੍ਰਿੰਸੀਪਲ ਨੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਸਮਰਪਣ ਅਤੇ ਮਿਸਾਲੀ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਕੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande