ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਵਿਚ ਬੜੀ ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਫਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐਮ. ਜੀ. ਅਸ਼ੋਕਾ ਗਰਲਜ਼ ਸਕੂਲ, ਸਰਹਿੰਦ ਮੰਡੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ, ਸਟਾਫ਼ ਅਤੇ ਅਸ਼ੋਕਾ ਮੈਨਜਮੈਂਟ ਟਰੱਸਟ ਵੱਲੋਂ ਗਰੀਨ ਦੀਵਾਲੀ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ। ਹਰ ਕਲਾਸ ਦੇ ਵਿਦਿਆਰਥੀਆਂ
ਦੀਵਾਲੀ ’ਤੇ ਬੱਚਿਆਂ ਵੱਲੋਂ ਬਣਾਈ ਗਈ ਰੰਗੋਲੀ।


ਫਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐਮ. ਜੀ. ਅਸ਼ੋਕਾ ਗਰਲਜ਼ ਸਕੂਲ, ਸਰਹਿੰਦ ਮੰਡੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ, ਸਟਾਫ਼ ਅਤੇ ਅਸ਼ੋਕਾ ਮੈਨਜਮੈਂਟ ਟਰੱਸਟ ਵੱਲੋਂ ਗਰੀਨ ਦੀਵਾਲੀ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ। ਹਰ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਕਲਾਸ ਰੂਮ ਦੀ ਸੁੰਦਰ ਸਜਾਵਟ ਕੀਤੀ ਅਤੇ ਰੰਗ–ਬਿਰੰਗੀ ਰੰਗੋਲੀ ਬਣਾਈ। ਸਕੂਲ ਦੇ ਪ੍ਰਵੇਸ਼ ਦਰਵਾਜ਼ੇ ਤੋਂ ਲੈ ਕੇ ਹਰ ਕੋਨੇ ਨੂੰ ਦੀਏ ਅਤੇ ਫੁੱਲਾਂ ਨਾਲ ਸਜਾਇਆ ਗਿਆ।

ਇਸ ਮੌਕੇ ਸਕੂਲ ਵਿਚ ਅਸ਼ੋਕਾ ਐਜੂਕੇਸ਼ਨਲ ਟਰੱਸਟ ਵੱਲੋਂ ਵਿਸ਼ੇਸ਼ ਮਹਿਮਾਨਹਾਜ਼ਰ ਹੋਏ । ਸਾਰੇ ਮਹਿਮਾਨਾਂ ਨੇ 6ਵੀਂ ਤੋਂ 12ਵੀਂ ਕਲਾਸਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਬਣਾਏ ਚਾਰਟ, ਕਾਰਡ ਅਤੇ ਰੰਗੋਲੀ ਡਿਜ਼ਾਈਨਾਂ ਦੀ ਸ਼ਲਾਘਾ ਕੀਤੀ। ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ।

ਇਸ ਮੌਕੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਮਨੀਸ਼ ਮੈਂਗੀ ਨੇ ਵਿਦਿਆਰਥੀਆਂ ਨੂੰ ਕਲੀਨ ਐਂਡ ਗ੍ਰੀਨ ਦੀਵਾਲੀ ਦੇ ਮਹੱਤਵ ਬਾਰੇ ਦੱਸਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀ ਸਜਾਵਟ ਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ।ਪ੍ਰਿੰਸੀਪਲ ਅੰਜੂ ਕੌੜਾ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦਾ ਅਸਲੀ ਅਰਥ ਸਮਝਾਉਂਦਿਆਂ ਕਿਹਾ ਕਿ ਦੀਵਾਲੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਤੇ ਚੰਗਿਆਈ ਹਮੇਸ਼ਾਂ ਬੁਰਾਈ ਤੇ ਜਿੱਤ ਪ੍ਰਾਪਤ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪਟਾਕੇ ਘੱਟ ਚਲਾਓ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਅਤੇ ਆਸ-ਪਾਸ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਅਸਲੀ ਅਰਥਾਂ ਵਿਚ ਪ੍ਰਕਾਸ਼ ਤੇ ਪਵਿੱਤ੍ਰਤਾ ਦੀ ਦੀਵਾਲੀ ਮਨਾਈ ਜਾ ਸਕੇ।

ਇਸ ਮੌਕੇ ਟਰੱਸਟ ਦੇ ਸਕੱਤਰ ਸੁਰਿੰਦਰ ਭਾਰਦਵਾਜ ਨੇ ਵੀ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਹਰੀ-ਭਰੀ ਅਤੇ ਸਾਫ਼-ਸੁਥਰੀ ਦੀਵਾਲੀ ਮਨਾਉਣੀ ਚਾਹੀਦੀ ਹੈ।ਮੈਨੇਜਰ ਪ੍ਰੋਫੈਸਰ ਨਰਿੰਦਰ ਸੂਦ ਨੇ ਸਭ ਨੂੰ ਸ਼ੁੱਧ ਮਿਠਾਈਆਂ ਬਣਾਉਣ ਅਤੇ ਖਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸ਼ੁੱਧ ਤੇ ਘਰੇਲੂ ਮਿਠਾਈ ਸਿਹਤ ਲਈ ਵੀ ਚੰਗੀ ਹੁੰਦੀ ਹੈ ਅਤੇ ਤਿਉਹਾਰਾਂ ਦੀ ਖੁਸ਼ੀ ਨੂੰ ਦੁੱਗਣਾ ਕਰਦੀ ਹੈ।ਸਾਰੇ ਮਹਿਮਾਨਾਂ ਅਤੇ ਪ੍ਰਿੰਸੀਪਲ ਅੰਜੂ ਕੌੜਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਤੁਹਾਡੇ ਸਭ ਦੇ ਜੀਵਨ ਵਿੱਚ ਗਿਆਨ ਰੂਪੀ ਉਜਾਲਾ ਭਰੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande