ਪੰਜਾਬ ਸਰਕਾਰ ਕਿਸਾਨਾਂ ਦੇ ਫੌਰੀ ਕਰਜੇ ਮੁਆਫ ਕਰਕੇ ਝੋਨੇ ’ਤੇ ਦੇਵੇ 500 ਰੁਪਏ ਪ੍ਰਤੀ ਕੁਇੰਟਲ ਮੁਆਵਜਾ - ਡਾ. ਹਰਬੰਸ ਲਾਲ
ਫਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਰਹਿੰਦ ਨਜਦੀਕ ਪੈਂਦੇ ਅਨਾਜ ਮੰਡੀ ਚਨਾਰਥਲ ਕਲਾਂ ਵਿਖੇ ਪੁਹੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਖਰੀਦ ਪ੍ਰਬੰਧ
ਕਿਸਾਨਾਂ ਨਾਲ ਗੱਲਬਾਤ ਕਰਦੇ ਡਾ. ਹਰਬੰਸ ਲਾਲ


ਫਤਹਿਗੜ੍ਹ ਸਾਹਿਬ, 20 ਅਕਤੂਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਰਹਿੰਦ ਨਜਦੀਕ ਪੈਂਦੇ ਅਨਾਜ ਮੰਡੀ ਚਨਾਰਥਲ ਕਲਾਂ ਵਿਖੇ ਪੁਹੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਅਨਾਜ ਮੰਡੀ ਵਿਚ ਕਿਸਾਨਾਂ ਨੇ ਡਾ. ਹਰਬੰਸ ਲਾਲ ਨੂੰ ਆਪਣੇ ਦੁਖੜੇ ਸੁਣਾਉਂਦਿਆਂ ਕਿਹਾ ਕਿ ਇਸ ਵਾਰ ਵੱਧ ਬਾਰਸ਼ਾਂ ਹੋਣ ਕਰਕੇ ਅਤੇ ਸਾਡੇ ਖੇਤਾਂ ਅੰਦਰ ਝੋਨੇ ਦਾ ਝਾੜ 10 ਤੋਂ 15 ਕੁਇੰਟਲ ਘੱਟ ਨਿਕਲ ਰਿਹਾ ਹੈ ਅਤੇ ਫਸਲਾਂ ਨੂੰ ਹਲਦੀ ਰੋਗ (ਬੋਨਾ ਰੋਗ) ਹੋਣ ਕਰਕੇ ਬਹੁਤ ਨੁਕਸਾਨ ਹੋਇਆ ਹੈ। ਇਨ੍ਹਾਂ ਬਿਮਾਰੀਆਂ ਕਰਕੇ ਝੋਨੇ ਦਾ ਝਾੜ ਬਹੁਤ ਘੱਟ ਗਿਆ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਨਾਲ ਸਾਡਾ ਫਸਲ ਤੇ ਆਈ ਲਾਗਤ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।

ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਇਨ੍ਹਾਂ ਕੁਦਰਤੀ ਆਫਤਾਂ ਕਾਰਨ ਜਿਵੇਂ ਹੜ੍ਹਾਂ ਵਰਗੀ ਸਥਿਤੀ ਅਤੇ ਵੱਧ ਬਾਰਸ਼ਾਂ ਅਤੇ ਫਸਲਾਂ ਨੂੰ ਲੱਗੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਕਾਰਨ ਪੰਜਾਬ ਦੇ ਕਿਸਾਨ ਦਾ ਲੱਕ ਟੁੱਟ ਗਿਆ। ਪੰਜਾਬ ਸਰਕਾਰ ਨੇ ਜੇਕਰ ਅਜਿਹੇ ਕਿਸਾਨ ਦੇ ਔਖੇ ਸਮੇਂ ਵਿਚ ਕਿਸਾਨ ਨੂੰ ਖੜਾ ਕਰਨਾ ਹੈ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਪੂਰੇ ਪੰਜਾਬ ਅੰਦਰ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇ ਰੂਪ ਵਿਚ ਦੇਵੇ ਅਤੇ ਪੰਜਾਬ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਫੌਰੀ ਐਲਾਨ ਕਰੇ ਤਾਂ ਕਿ ਕਿਸਾਨਾਂ ਨੂੰ ਕਰਜੇ ਦੀਆਂ ਕਿਸ਼ਤਾਂ ਭਰਨ ਦਾ ਜੋ ਡਰ ਪਿਆ ਹੈ, ਇਹ ਕਰਜੇ ਨੂੰ ਕਿਸ ਤਰ੍ਹਾਂ ਮੋੜਣਗੇ, ਇਹ ਡਰ ਖਤਮ ਹੋ ਸਕੇ। ਸਰਕਾਰ ਨੂੰ ਅਜਿਹੇ ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜਨੀ ਬਹੁਤ ਜਰੂਰੀ ਹੈ।

ਇਸ ਮੌਕੇ ਆੜ੍ਹਤੀਆਂ ਅਤੇ ਅਨਾਜ ਮੰਡੀ ਮਜਦੂਰਾਂ ਨੇ ਵੀ ਆਪਣੀ ਆੜਤ ਵਧਾਉਣ ਦੀ ਖੁੱਲ੍ਹ ਕੇ ਗੱਲ ਕੀਤੀ, ਘੱਟ ਆੜਤ ਕਾਰਣ ਮੰਡੀ ਦੇ ਆੜ੍ਹਤੀਆਂ ਦੇ ਕੁੱਝ ਵੀ ਪੱਲੇ ਨਹੀਂ ਪੈ ਰਿਹਾ। ਆੜ੍ਹਤੀਆਂ ਨੇ ਕਿਹਾ ਕਿ ਸਾਡੀ ਆੜ੍ਹਤ ਬਹੁਤ ਜਿਆਦਾ ਘੱਟ ਹੈ, ਪੰਜਾਬ ਸਰਕਾਰ ਵੀ ਸਾਡਾ ਉੱਕਾ ਹੀ ਧਿਆਨ ਨਹੀਂ ਦੇ ਰਹੀ। ਇਸੇ ਤਰ੍ਹਾਂ ਮੰਡੀ ਮਜਦੂਰ ਦੀ ਲੇਬਰ ਜੋ ਸਰਕਾਰ ਵਲੋਂ ਮਿਥੀ ਗਈ ਹੈ, ਇਹ ਬਹੁਤ ਘੱਟ ਹੈ। ਇਸ ਵਿਚ ਘੱਟੋਂ-ਘੱਟ ਦੁੱਗਣਾ ਵਾਧਾ ਕੀਤੀ ਜਾਵੇ ਤਾਂ ਜੋ ਅਸੀਂ ਆਪਣੀ ਰੋਜੀ ਰੋਟੀ ਚਲਾ ਸਕੀਏ।

ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਹਰ ਮੋਰਚੇ ਵਿਚ ਤੁਹਾਡੀ ਹਰ ਮੰਗ ਨਾਲ ਸਹਿਮਤ ਹਾਂ ਅਤੇ ਤੁਹਾਡੀਆਂ ਮੁਸ਼ਕਲਾਂ ਪ੍ਰਤੀ ਉਹ ਉਨ੍ਹਾਂ ਨਾਲ ਖੜਕੇ ਹਰ ਸੰਘਰਸ਼ ਕਰਨ ਲਈ ਨਾਲ ਹਨ। ਇਸ ਮੌਕੇ ਕਿਸਾਨ ਜੋਗਾ ਸਿੰਘ ਜਾਲਖੇੜੀ, ਜੰਗ ਸਿੰਘ ਪੰਡਰਾਲੀ, ਅਵਤਾਰ ਸਿੰਘ ਟਿਵਾਣਾ ਅਤੇ ਕੁਲਵੰਤ ਸਿੰਘ ਚਨਾਰਥਲ ਕਲਾਂ, ਆੜ੍ਹਤੀ ਕਰਨਵੀਰ ਸਿੰਘ ਕਰਨੀ, ਗੁਰਪ੍ਰੀਤ ਸਿੰਘ ਰਿਉਣਾ ਨੀਵਾਂ ਆਦਿ ਹਾਜ਼ਰ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande