ਵਿਧਾਇਕ ਕਾਕਾ ਬਰਾੜ ਨੇ ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜੇ ਅਧੀਨ 21 ਲੱਖ ਰੁਪਏ ਦੇ ਜਾਰੀ ਕੀਤੇ ਸੈਕਸ਼ਨ ਲੈਟਰ
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਹਿੰ. ਸ.)। ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜਾ ਦੇਣ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਲੁਬਾਣਿਆਂਵਾਲੀ ਦੇ ਬਾਬਾ ਦਿਆਲ ਦਾਸ ਦੇ ਡੇਰੇ ਵਿਖੇ ਕਾਨਿਆਂਵਾਲੀ, ਬੂੜਾ ਗੁੱਜਰ, ਲੰਡੇਰੋਡੇ ਅਤੇ ਲੁਬਾਣਿਆਂਵਾਲੀ ਦੇ ਲਾਭਪਾਤਰੀਆਂ ਨੂੰ 21 ਲੱਖ ਰੁਪਏ
,


ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਹਿੰ. ਸ.)।

ਫ਼ਸਲਾਂ ਦੇ ਖਰਾਬੇ ਸਬੰਧੀ ਮੁਆਵਜਾ ਦੇਣ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਲੁਬਾਣਿਆਂਵਾਲੀ ਦੇ ਬਾਬਾ ਦਿਆਲ ਦਾਸ ਦੇ ਡੇਰੇ ਵਿਖੇ ਕਾਨਿਆਂਵਾਲੀ, ਬੂੜਾ ਗੁੱਜਰ, ਲੰਡੇਰੋਡੇ ਅਤੇ ਲੁਬਾਣਿਆਂਵਾਲੀ ਦੇ ਲਾਭਪਾਤਰੀਆਂ ਨੂੰ 21 ਲੱਖ ਰੁਪਏ ਦੀ ਰਾਸ਼ੀ ਦੇ ਸੈਕਸ਼ਨ ਲੈਟਰ ਜਾਰੀ ਕੀਤੇ ਗਏ।

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਫ਼ਸਲਾਂ ਦਾ ਜਾਂ ਮਕਾਨਾਂ ਦਾ ਜੋ ਨੁਕਸਾਨ ਹੋਇਆ ਸੀ ਉਨ੍ਹਾਂ ਨੂੰ ਮੁਆਵਾਜਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਸੋ ਉਸ ਲੜੀ ਤਹਿਤ ਇਨ੍ਹਾਂ ਪਿੰਡਾਂ ਦੇ 68 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਹੜ੍ਹਾਂ ਦੇ ਮੁਆਵਜੇ ਸਬੰਧੀ ਰਾਸ਼ੀ ਜਾਰੀ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ‘ਚੜਦੀਕਲਾ’ ਸ਼ੁਰੂ ਕੀਤਾ ਗਿਆ ਸੀ, ਉਸ ਮਿਸ਼ਨ ਦਾ ਮਕਸਦ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੜਦੀਕਲਾ ਵਿੱਚ ਰੱਖਣਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande