ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੀਵਾਲੀ ਦੇ ਪਵਿੱਤਰ ਉਤਸਵ 'ਤੇ ਦਿੱਤੀ ਵਧਾਈ
ਚੰਡੀਗੜ੍ਹ, 20 ਅਕਤੂਬਰ (ਹਿੰ. ਸ.)। ਹਰਿਆਣਾ ਦੇ ਖੇਤੀਬਾੜੀ, ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੈ ਦੀਵਾਲੀ ਦੇ ਪਵਿੱਤਰ ਉਤਸਵ ''ਤੇ ਸੂਬੇ ਦੇ ਕਿਸਾਨਾਂ ਦੇ ਨਾਲ -ਨਾਲ ਸਾਰੇ ਵਰਗਾਂ ਨੂੰ ਵਧਾਈ ਦਿੱਤੀ ਹੈ। ਇੱਥੇ ਜਾਰੀ ਸੰਦੇਸ਼ ਵਿੱਚ ਰਾਣਾ ਨੇ ਸਾਰੇ ਕਿਸਾਨਾਂ ਅਤੇ ਉਨ੍ਹਾਂ ਦੇ
ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੀਵਾਲੀ ਦੇ ਪਵਿੱਤਰ ਉਤਸਵ 'ਤੇ ਦਿੱਤੀ ਵਧਾਈ


ਚੰਡੀਗੜ੍ਹ, 20 ਅਕਤੂਬਰ (ਹਿੰ. ਸ.)। ਹਰਿਆਣਾ ਦੇ ਖੇਤੀਬਾੜੀ, ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੈ ਦੀਵਾਲੀ ਦੇ ਪਵਿੱਤਰ ਉਤਸਵ 'ਤੇ ਸੂਬੇ ਦੇ ਕਿਸਾਨਾਂ ਦੇ ਨਾਲ -ਨਾਲ ਸਾਰੇ ਵਰਗਾਂ ਨੂੰ ਵਧਾਈ ਦਿੱਤੀ ਹੈ।

ਇੱਥੇ ਜਾਰੀ ਸੰਦੇਸ਼ ਵਿੱਚ ਰਾਣਾ ਨੇ ਸਾਰੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁੱਖ, ਖੁਸ਼ਹਾਲੀ ਅਤੇ ਉੱਤਮ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦਾ ਇਹ ਉਤਸਵ ਭਾਈਚਾਰੇ, ਸੁਹਿਰਦਤਾ ਅਤੇ ਸ਼ਾਂਤੀ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਆਪਣੀ ਮਿਹਨਤ ਅਤੇ ਸਪਰਮਣ ਨਾਲ ਖੇਤੀਬਾੜੀ, ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਸੂਬੇ ਨੂੰ ਮੋਹਰੀ ਬਣਾ ਰਹੇ ਹਨ। ਸਾਡੇ ਕਿਸਾਨ ਸੂਬੇ ਹੀ ਨਈਂ, ਸਗੋ ਪੂਰੇ ਦੇਸ਼ ਦੀ ਖੁਰਾਕ ਸੁਰੱਖਿਆ , ਪੋਸ਼ਣ ਅਤੇ ਆਰਥਕ ਮਜਬੂਤੀ ਦੇ ਆਧਾਂਰ ਥੰਮ੍ਹ ਹਨ।ਖੇਤੀਬਾੜੀ ਮੰਤਰੀ ਨੇ ਅਸ ਵਿਅਕਤ ਕੀਤੀ ਕਿ ਦੀਵਾਲੀ ਦਾ ਇਹ ਉਤਸਵ ਖੇਤਾਂ ਵਿੱਓ ਨਵੀ ਊਰਜਾ ਅਤੇ ਖੁਸ਼ਹਾਲੀ ਲਿਆਏਗਾ ਅਤੇ ਗ੍ਰਾਮੀਣ ਆਂਗਨਾਂ ਵਿੱਚ ਖੁਸ਼ਹਾਲੀ ਦੇ ਦੀਪ ਜਲਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਤਪਾਦਨ ਸਮਰੱਥਾ ਸੁਧਾਰਣ ਲਈ ਵੱਖ-ਵੱਖ ਯੋਜਨਾਵਾਂ ਅਤੇ ਨੀਤੀਆਂ ਰਾਹੀਂ ਲਾਗਾਤਰ ਯਤਨ ਯਤਨਸ਼ੀਲ ਹੈ।

ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਊਹ ਇਸ ਤਿਉਹਾਰ ਨੂੰ ਆਪਸੀ ਏਕਤਾ ਅਤੇ ਖੁਸ਼ੀ ਨਾਲ ਮਨਾਉਣ ਅਤੇ ਸਿਹਤ ਅਤੇ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande