ਪਟਨਾ, 20 ਅਕਤੂਬਰ (ਹਿੰ.ਸ.)। ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ 143 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਆਰਜੇਡੀ ਨੇ 144 ਉਮੀਦਵਾਰ ਖੜ੍ਹੇ ਕੀਤੇ ਸਨ। ਇਸ ਵਾਰ, ਆਰਜੇਡੀ ਨੇ 143 ਉਮੀਦਵਾਰ ਹੀ ਖੜ੍ਹੇ ਕੀਤੇ ਹਨ। ਅੱਜ ਜਾਰੀ ਕੀਤੀ ਗਈ 143 ਉਮੀਦਵਾਰਾਂ ਦੀ ਸੂਚੀ ਵਿੱਚ ਤੇਜਸਵੀ ਯਾਦਵ ਦਾ ਨਾਮ ਸਭ ਤੋਂ ਪਹਿਲਾ ਹੈ।
ਤੇਜਸਵੀ ਯਾਦਵ ਵੈਸ਼ਾਲੀ ਦੀ ਰਾਘੋਪੁਰ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਮਧੇਪੁਰਾ ਦੀ ਬਿਹਾਰੀਗੰਜ ਸੀਟ ਤੋਂ ਰੇਣੂ ਕੁਸ਼ਵਾਹਾ, ਪੂਰਨੀਆ ਦੀ ਬੈਂਸੀ ਸੀਟ ਤੋਂ ਅਬਦੁਸ ਸੁਭਾਨ ਅਤੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਬੋਚਾਹਾਂ ਰਾਖਵੀਂ ਸੀਟ ਤੋਂ ਅਮਰ ਪਾਸਵਾਨ ਨੂੰ ਵੀ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਸ਼ੈਲੇਂਦਰ ਪ੍ਰਤਾਪ ਸਿੰਘ ਨੂੰ ਸਾਰਣ ਦੀ ਤਰਈਆ, ਸਹਿਰਸਾ ਜ਼ਿਲ੍ਹੇ ਦੀ ਮਹਿਸ਼ੀ ਸੀਟ ਤੋਂ ਗੌਤਮ ਕ੍ਰਿਸ਼ਨਾ ਅਤੇ ਜਮੁਈ ਦੀ ਝਾਝਾ ਸੀਟ ਤੋਂ ਜੈ ਪ੍ਰਕਾਸ਼ ਯਾਦਵ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ