ਚੰਡੀਗੜ੍ਹ, 20 ਅਕਤੂਬਰ (ਹਿੰ. ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਦੀਵਾਲੀ, ਗਵਰਧਨ ਪੂਜਾ, ਵਿਸ਼ਵਕਰਮਾ ਦਿਵਸ ਅਤੇ ਭਾਂਈਦੂਜ ਦੇ ਪਵਿੱਤਰ ਮੌਕੇ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਾਲ ਹੀ, ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਇੱਕ ਸਾਲ ਪੂਰੇ ਹੋਣ 'ਤੇ ਸੂਬਾਵਾਸੀਆਂ ਦੇ ਸਹਿਯੋਗ ਅਤੇ ਭਰੋਸੇ ਲਈ ਧੰਨਵਾਦ ਕੀਤਾ।
ਨਾਇਬ ਸਿੰਘ ਸੈਣੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਊਹਾਰ ਚਾਨਣ, ਖੁਸ਼ਹਾਲੀ ਅਤੇ ਸੁਹਿਰਦਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਤਿਉਹਾਰ ਸਾਡੇ ਸਭਿਆਚਾਰਕ ਦੀ ਪਹਿਚਾਣ ਹੈ। ਉਹ ਸੋਾਨੂੰ ਇੱਕ ਦੂਜੇ ਦੇ ਪ੍ਰਤੀ ਪੇ੍ਰਮ, ਸਹਿਯੋਗ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦੀ ਪੇ੍ਰਰਣਾ ਦਿੰਦਾ ਹੈ। । ਗੌਵਰਧਨ ਪੂਜਾ ਸਾਨੂੰ ਕੁਦਰਤ ਪ੍ਰਤੀ ਸ਼ੁਕਰਗੁਜਾਰੀ ਅਤੇ ਵਾਤਾਵਰਣ ਸਰੰਖਣ ਦੇ ਮਹਤੱਵ ਦੀ ਯਾਦ ਦਿਵਾਉਣੀ ਹੈ। ਵਿਸ਼ਵਕਰਮਾ ਦਿਵਸ ਸਾਡੇ ਕਾਰੀਗਰਾਂ, ਕਾ੍ਰਫਟਕਾਰਾਂ ਅਤੇ ਮਜਦੂਰਾਂ ਦੇ ਅਮੁੱਲ ਯੋਗਦਾਨ ਨੂੰ ਸਨਮਾਨ ਦੇਣ ਦਾ ਮੌਕਾ ਹੈ, ਜੋ ਸੂਬੇ ਦੀ ਪ੍ਰਗਤੀ ਦੀ ਨੀਂਹ ਹੈ। ਭਾਈ ਦੂਜ ਦਾ ਪਰਵ ਭਾਈ-ਭੇਣ ਦੇ ਅਟੁੱਅ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ, ਜੋ ਸਾਡੇ ਸਭਿਆਚਾਰਕ ਵਿਰਾਸਤ ਦਾ ਮਾਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਂ ਸਰਕਾਰ ਨੇ ਆਪਣੈ ਤੀਜੇ ਕਾਰਜਕਾਲ ਦੇ ਇੱਕ ਸਾਲ ਵਿੱਚ ਜਨਭਲਾਈ, ਸਮਾਵੇਸ਼ੀ ਵਿਕਾਸ ਅਤੇ ਸੁਸਾਸ਼ਨ ਲਈ ਕਈ ਇਤਿਹਾਸਕ ਕਦਮ ਚੁੱਕੇ ਹਨ। ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਸੀਨੀਆ ਨਾਗਰਿਕਾਂ ਅਤੇ ਸਮਾਜ ਦੇ ਕਮਜੋਰ ਵਰਗਾਂ ਦੇ ਉਥਾਨ ਲਈ ਸ਼ੁਰੂ ਕੀਤੀ ਗਈ ਯੋਜਨਾਵਾਂ ਨੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਕੀਤਾ ਹੈ। ਉਨ੍ਹਾਂ ਨੈ ਕਿਹਾ ਕਿ ਇਹ ਉਪਲਬਧੀਆਂ ਸੂਬਾਵਾਸੀਆਂ ਦੇ ਅਟੁੱਟ ਸਮਰਕਨ ਅਤੇ ਸਹਿਯੋਗ ਦਾ ਨਤੀਜਾ ਹੈ।
ਸੈਣੀ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਇਸ ਮੌਕੇ 'ਤੇ ਵਾਤਾਵਰਣ ਦੇ ਪ੍ਰਤੀ ਜਾਗਰੁਕ ਰਹੇ, ਪ੍ਰਦੂਸ਼ਣ ਮੁਕਤ ਉਤਸਵ ਮਨਾਉਣ ਅਤੇ ਸਵੱਛਤਾ ਦੇ ਪ੍ਰਤੀ ਆਪਣੀ ਜਿਮੇਵਾਰੀ ਨਿਭਾਉਣ।
ਮੁੱਖ ਮੰਤਰੀ ਨੇ ਸਾਰੇ ਸੂਬਾਵਾਸੀਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਉੱਤਮ ਸਿਹਤ ਦੀ ਕਾਮਨਾ ਵੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ