ਅੰਮ੍ਰਿਤਸਰ, 21 ਅਕਤੂਬਰ (ਹਿੰ. ਸ.)। ਬੰਦੀ ਛੋੜ ਦਿਵਸ ਮੌਕੇ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਖੇ ਸਥਿਤ ਛਬੀਲ ਬਾਬਾ ਬੁੱਢਾ ਜੀ ਵਿਖੇ ਸੰਗਤਾਂ ਨੂੰ ਜਲ ਵਰਤਾਉਣ ਦੀ ਸੇਵਾ ਕੀਤੀ।
ਜਥੇਦਾਰ ਗੜਗੱਜ ਮੰਗਲਵਾਰ ਸ਼ਾਮ 5 ਵਜੇ ਪੁਰਾਤਨ ਰਵਾਇਤ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਕੌਮ ਦੇ ਨਾਮ ਸੰਦੇਸ਼ ਵੀ ਜਾਰੀ ਕਰਨਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ