ਮੋਹਾਲੀ, 21 ਅਕਤੂਬਰ (ਹਿੰ. ਸ.)। ਪਹਿਲਵਾਨ ਅਮਰਜੀਤ ਸਿੰਘ ਗਿੱਲ ਉੱਘੇ ਸਮਾਜ ਸੇਵੀ ਤੇ ਜਿਲਾ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵੱਲੋਂ ਬੰਦੀ ਛੋੜ ਦਿਵਸ ਦੇ ਤਿਉਹਾਰ ਮੋਕੇ ਹਰ ਵਰਗ ਨਾਲ ਆਪਣੇ ਗ੍ਰਹਿ ਵਿਖੇ ਦਫ਼ਤਰ 'ਚ ਮਠਿਆਈਆਂ ਵੰਡ ਖੁਸ਼ੀ ਸਾਂਝੀ ਕੀਤੀ ਗਈ।
ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਵਿੱਤਰ ਤਿਉਹਾਰ ਖੁਸ਼ੀ ਤੇ ਇਕਜੁਟਤਾ ਦੇ ਪ੍ਰਤੀਕ ਹਨ ਜੋ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹਨ ਤੇ ਅਮਰਜੀਤ ਸਿੰਘ ਗਿੱਲ ਵੱਲੋਂ ਉਹਨਾਂ ਦੇ ਆਏ ਹਰ ਵਰਗ ਦੇ ਆਪਣੇ ਪਿੰਡ ਲਖਨੌਰ ਵਾਸੀਆਂ ਨੂੰ ਵਧਾਈ ਦਿਤੀ ਗਈ ਤੇ ਆਪਣੇ ਗ੍ਰਹਿ ਵਿਖੇ ਦਫ਼ਤਰ ਚ ਮਠਿਆਈਆਂ ਵੰਡ ਉਹਨਾਂ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਿਤੀ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ