
ਫਾਜਿਲਕਾ 22 ਅਕਤੂਬਰ (ਹਿੰ. ਸ.)। ਕੈਪਟਨ ਲਖਵਿੰਦਰ ਸਿੰਘ, ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਕਾਲਝਰਾਣੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ. ਏ. ਆਰਮੀ (Territorial Army) ਭਰਤੀ ਲਈ 716 ਪੋਸਟਾ ਕੱਢੀਆ ਗਈਆ ਹਨ। ਇਹ ਭਰਤੀ ਮਿਤੀ 17 ਨਵੰਬਰ ਤੋਂ 30 ਨਵੰਬਰ 2025 ਤੱਕ ਲੁਧਿਆਣਾ ਵਿਖੇ ਹੋ ਰਹੀ ਹੈ। ਇਸ ਭਰਤੀ ਲਈ ਯੋਗਤਾ 10ਵੀਂ ਪਾਸ ਸਮੇਤ 45ਪ੍ਰਤੀਸ਼ਤ ਉਮਰ 18 ਤੋਂ 42 ਸਾਲ, ਕੱਦ 160ਸੈ.ਮੀ. ਛਾਤੀ 77/82 ਲੋੜੀਂਦੀ ਹੈ।ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਾਦਲ- ਲੰਬੀ ਰੋਡ) ਵੱਲੋ ਜ਼ਿਲ੍ਹਾ ਫਾਜਿਲਕਾ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਯੁਵਕਾਂ ਲਈਟੀ. ਏ. ਆਰਮੀ (Territorial Army) ਦੇ ਫਿਜੀਕਲ ਟੈਸਟ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਉਕਤ ਜਿਲਿਆ ਦੇ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਆਨ-ਲਾਈਨ ਅਪਲਾਈ ਕਰਕੇ ਹੇਠ ਲਿਖੇ ਦਸਤਾਵੇਜ ਸਮੇਤ ਬਾਦਲ - ਲੰਬੀ ਮੇਨ ਰੋਡ ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸੀ-ਪਾਈਟ ਕੈਂਪ ਵਿੱਚ ਨਿੱਜੀ ਤੌਰ ਤੇ ਮਿਤੀ 23 ਅਕਤੂਬਰ 2025 ਨੂੰ ਸਵੇਰ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ:
1. ਦਸਵੀ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ ।2. ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ