ਵਿਧਾਇਕ ਜੌੜਮਾਜਰਾ ਨੇ ਸਮਾਣਾ ਨਗਰ ਕੌਂਸਲ ਨੂੰ ਸੌਂਪੀ 45 ਲੱਖ ਰੁਪਏ ਦੀ ਲਾਗਤ ਵਾਲੀ ਅਤਿਆਧੁਨਿਕ ਕਿਊ.ਆਰ.ਵੀ ਰੈਸਕਿਊ ਅੱਗ ਬੁਝਾਊ ਗੱਡੀ
ਸਮਾਣਾ, 24 ਅਕਤੂਬਰ (ਹਿੰ. ਸ.)। ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਅੱਗ ਲੱਗਣ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੀ ਗਈ 45 ਲੱਖ ਰੁਪਏ ਦੀ ਨਵੀਂ ਅਤਿਆਧੁਨਿਕ ਅੱਗ ਬੁਝਾ
.


ਸਮਾਣਾ, 24 ਅਕਤੂਬਰ (ਹਿੰ. ਸ.)। ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਅੱਗ ਲੱਗਣ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੀ ਗਈ 45 ਲੱਖ ਰੁਪਏ ਦੀ ਨਵੀਂ ਅਤਿਆਧੁਨਿਕ ਅੱਗ ਬੁਝਾਊ ਕਿਊ.ਆਰ.ਵੀ. ਗੱਡੀ ਅੱਜ ਸਮਾਣਾ ਸ਼ਹਿਰ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤੀ।

ਵਿਧਾਇਕ ਜੌੜਾਮਾਜਰਾ ਨੇ ਇਸ ਮੌਕੇ ਦੱਸਿਆ ਕਿ ਇਹ ਨਵੀਂ ਅੱਗ ਬੁਝਾਊ ਗੱਡੀ ਕਿਸੇ ਵੀ ਅੱਗ ਲੱਗਣ ਦੀ ਸੂਰਤ 'ਚ ਤੰਗ ਲੇਨ ਵਾਲੇ ਰਿਹਾਇਸ਼ੀ ਖੇਤਰਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਸਮੇਤ ਭਾਰੀ ਉਪਕਰਨਾਂ ਦੇ ਆਉਣ ਤੋਂ ਪਹਿਲਾਂ ਸ਼ੁਰੂਆਤੀ ਪੜਾਅ 'ਤੇ ਅੱਗ ਬੁਝਾਉਣ ਸਮੇਤ ਅਜਿਹੀਆਂ ਸਥਿਤੀਆਂ, ਜਿੱਥੇ ਵੱਡੀਆਂ ਗੱਡੀਆਂ ਦੇ ਪਹੁੰਚਣ 'ਚ ਦਿੱਕਤ ਹੁੰਦੀ ਹੈ, ਵਿਖੇ ਵੀ ਅੱਗ ਬੁਝਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਗੱਡੀ ਕਿਸੇ ਵੀ ਵੱਡੀ ਬਿਲਡਿੰਗ ਦੇ ਉਪਰ ਚੜ੍ਹਨ ਲਈ ਪੌੜੀ ਸਮੇਤ ਕਟਰ, ਅੱਗ ਬੁਝਾਊ ਕੈਮੀਕਲ ਹੋਰ ਅਤਿਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਪਰੰਤੂ ਇਸ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਣਾ ਹਲਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਕੋਲ ਅਰਦਾਸ ਕਰਦੇ ਹਨ ਕਿ ਕਿਸੇ ਵੀ ਜਗ੍ਹਾ ਅੱਗ ਲੱਗਣ ਦੀ ਕੋਈ ਵਾਰਦਾਤ ਨਾ ਵਾਪਰੇ ਅਤੇ ਹਰ ਜਗ੍ਹਾ ਸੁੱਖ ਸ਼ਾਤੀ ਬਣੀ ਰਹੇ ਪਰੰਤੂ ਜੇਕਰ ਕੋਈ ਵੀ ਅੱਗ ਲੱਗਣ ਦੀ ਬਿਪਤਾ ਆ ਪਵੇ ਤਾਂ ਅਜਿਹੀ ਸੂਰਤ 'ਚ ਇਹ ਨਵੀਂ ਕਿਉ ਆਰ ਵੀ ਅੱਗ ਬੁਝਾਊ ਗੱਡੀ ਬਹੁਤ ਕਾਰਗਰ ਸਾਬਤ ਹੋਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande