
ਤਰਨਤਾਰਨ, 26 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆਂ ਵੱਲੋਂ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਲਈ ਰੋਡ ਸ਼ੋਅ ਕੀਤੇ ਗਏ। ਉਨ੍ਹਾਂ ਵੱਲੋਂ ਪਿੰਡ ਬਾਲਾ ਚੱਕ, ਗੋਹਲਵੜ, ਕੋਟ ਦਸੰਧੀ ਮੱਲ ਆਦਿ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਉਤੇ ਵੱਡੇ ਸ਼ਬਦੀ ਹਮਲੇ ਬੋਲੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਕਾਸ ਦੇ ਨਾਂ ਉਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਵੱਡੇ ਫਰਕ ਨਾਲ ਜਿਤਾਉਣ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਤਾਂ ਸਕਿਊਰਿਟੀ ਵਾਲਿਆਂ ਨੂੰ ਕਹਿੰਦਾ ਹੁੰਦਾ ਵੀ ਆਪਣੇ ਹੀ ਲੋਕ ਨੇ ਕੋਈ ਗੱਲ ਨਹੀਂ ਨੇੜੇ ਆਉਣ ਦਿਓ ਪਰ ਇਨ੍ਹਾਂ ਦੀ ਡਿਊਟੀ ਹੈ। ਇਹ ਪਹਿਲਾਂ ਤੋਂ ਹੀ ਸਿੱਖੇ ਹੋਏ ਨੇ ਵੀ ਕਿਸੇ ਨੂੰ ਨੇੜੇ ਨੀ ਆਉਣ ਦੇਣਾ। ਕਿਉਂਕਿ ਇਨ੍ਹਾਂ ਨੂੰ ਕਿਹਾ ਹੋਇਆ ਸੀ ਵੀ ਲੋਕਾਂ ਨੂੰ ਪਰਾਂ ਪਰਾਂ ਹੀ ਰੱਖੋ, ਕਿਉਂਕਿ ਪਹਿਲਾਂ ਜੁੱਤੀਆਂ ਆਉਦੀਆ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੁਤੀਆਂ ਲੋਕ ਮਾਰਦੇ ਸਨ ਅਤੇ ਮੁਅੱਤਲ ਮੁਲਾਜ਼ਮ ਹੋ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ