ਗੜ੍ਹਸ਼ੰਕਰ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੀਤੀ ਵਿਸ਼ੇਸ਼ ਮੀਟਿੰਗ
ਗੜ੍ਹਸ਼ੰਕਰ, 26 ਅਕਤੂਬਰ (ਹਿੰ. ਸ.)। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁਕੰਦਪੁਰ, ਮਜਾਰਾ ਡਿਗਰੀਆਂ, ਕੋਟ ਰਾਜਪੂਤਾਂ, ਮਹਿਦਵਾਣੀ, ਨਾਜਰਪੁਰ,
.


ਗੜ੍ਹਸ਼ੰਕਰ, 26 ਅਕਤੂਬਰ (ਹਿੰ. ਸ.)। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁਕੰਦਪੁਰ, ਮਜਾਰਾ ਡਿਗਰੀਆਂ, ਕੋਟ ਰਾਜਪੂਤਾਂ, ਮਹਿਦਵਾਣੀ, ਨਾਜਰਪੁਰ, ਸੌਲੀ, ਪਰਸੋਤਾਂ, ਬਡੇਸਰੋਂ, ਬੀਰਮਪੁਰ, ਪੁਰਖੋਵਾਲ, ਥਾਣਾ, ਮਾਣਸੋਵਾਲ, ਝੋਨੋਵਾਲ, ਪੈਂਸਰਾ, ਪਦਰਾਣਾ, ਨੂਰਪੁਰ ਜੱਟਾ, ਐਮਾਂ ਮੁਗਲਾਂ, ਸੀਹਵਾਂ, ਜੀਵਨਪੁਰ ਜੱਟਾ, ਮਹਿਦਵਾਣੀ ਗੁੱਜਰਾਂ, ਐਮਾਂ ਜੱਟਾਂ, ਹਰਵਾਂ, ਲੱਲੀਆਂ, ਚੱਕ ਰੋਤਾਂ, ਕਾਲੇਵਾਲ (ਬੀਤ), ਨੈਣਵਾ, ਦਾਦਿਆਲ, ਗੱਦੀਵਾਲ, ਦੋਹਲਰੋ, ਭਾਮੀਆਂ, ਕਿੱਥਣਾ, ਫਤਿਹਪੁਰ ਖ਼ੁਰਦ, ਮੈਰਾ, ਨੰਗਲਾਂ ਪੰਡੋਰੀ ਬੀਤ ਅਤੇ ਮੇਘੋਵਾਲ ਸਮੇਤ ਕਈ ਪੰਚਾਇਤਾਂ ਦੇ ਸਰਪੰਚ ਪੰਚ ਅਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।ਮੀਟਿੰਗ ਦੌਰਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਲੰਬਿਤ ਪਏ ਵਿਕਾਸ ਕਾਰਜਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਜਲਦ ਤੋਂ ਜਲਦ ਪੂਰੇ ਕੀਤੇ ਜਾਣ। ਡਿਪਟੀ ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਉਨ੍ਹਾਂ ਦੀ ਤਰਜੀਹ ਹੈ ਅਤੇ ਹਰ ਪਿੰਡ ਨੂੰ ਬਿਹਤਰੀ ਦੇ ਰਾਹ ‘ਤੇ ਲਿਆਂਦਾ ਜਾਵੇਗਾ।ਇਸ ਮੌਕੇ ਡਿਪਟੀ ਸਪੀਕਰ ਰੌੜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਵਿਕਾਸ ਪ੍ਰਤੀ ਸਮਰਪਿਤ ਨੀਤੀਆਂ ਕਾਰਨ ਪੰਜਾਬ ਨਵੇਂ ਵਿਕਾਸ ਮਾਰਗਾਂ ‘ਤੇ ਅੱਗੇ ਵੱਧ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ

 rajesh pande