ਮਨ ਕੀ ਬਾਤ: ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਲਾਂ ’ਚ ਭਾਰਤੀ ਨਸਲ ਦੇ ਕੁੱਤਿਆਂ ਨੂੰ ਅਪਨਾਉਣ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ, 26 ਅਕਤੂਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ, ਮਨ ਕੀ ਬਾਤ ਵਿੱਚਸੁਰੱਖਿਆ ਬਲਾਂ ਵਿੱਚ ਭਾਰਤੀ ਨਸਲ ਦੇ ਕੁੱਤਿਆਂ ਨੂੰ ਅਪਨਾਉਣ ਲੈਣ ਅਤੇ ਸਿਖਲਾਈ ਦੇਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜ ਸਾਲ ਪਹਿਲਾਂ, ਉਨ੍ਹਾਂ ਨੇ ਦੇਸ਼ ਵਾਸੀਆਂ ਅਤੇ ਸੁ
ਪ੍ਰਤੀਨਿਧੀ ਚਿੱਤਰ


ਨਵੀਂ ਦਿੱਲੀ, 26 ਅਕਤੂਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ, ਮਨ ਕੀ ਬਾਤ ਵਿੱਚਸੁਰੱਖਿਆ ਬਲਾਂ ਵਿੱਚ ਭਾਰਤੀ ਨਸਲ ਦੇ ਕੁੱਤਿਆਂ ਨੂੰ ਅਪਨਾਉਣ ਲੈਣ ਅਤੇ ਸਿਖਲਾਈ ਦੇਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜ ਸਾਲ ਪਹਿਲਾਂ, ਉਨ੍ਹਾਂ ਨੇ ਦੇਸ਼ ਵਾਸੀਆਂ ਅਤੇ ਸੁਰੱਖਿਆ ਬਲਾਂ ਨੂੰ ਭਾਰਤੀ ਨਸਲ ਦੇ ਕੁੱਤਿਆਂ ਨੂੰ ਅਪਨਾਉਣ ਦੀ ਅਪੀਲ ਕੀਤੀ ਸੀ।

ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੀਐਸਐਫ ਅਤੇ ਸੀਆਰਪੀਐਫ ਨੇ ਆਪਣੇ ਦਸਤੇ ਵਿੱਚ ਭਾਰਤੀ ਨਸਲ ਦੇ ਕੁੱਤਿਆਂ ਦੀ ਗਿਣਤੀ ਵਧਾ ਦਿੱਤੀ ਹੈ। ਬੀਐਸਐਫ ਦਾ ਰਾਸ਼ਟਰੀ ਸਿਖਲਾਈ ਕੇਂਦਰ ਗਵਾਲੀਅਰ ਦੇ ਟੇਕਨਪੁਰ ਵਿੱਚ ਸਥਿਤ ਹੈ। ਇੱਥੇ ਰਾਮਪੁਰ ਹਾਉਂਡ, ਮੁਧੋਲ ਹਾਉਂਡ ਅਤੇ ਹੋਰ ਭਾਰਤੀ ਨਸਲਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕੁੱਤਿਆਂ ਲਈ ਸਿਖਲਾਈ ਮੈਨੂਅਲ ਨੂੰ ਵੀ ਉਨ੍ਹਾਂ ਦੀਆਂ ਵਿਸ਼ੇਸ਼ ਯੋਗਤਾਵਾਂ ਨੂੰ ਉਜਾਗਰ ਕਰਨ ਲਈ ਸੋਧਿਆ ਗਿਆ ਹੈ।ਪ੍ਰਧਾਨ ਮੰਤਰੀ ਨੇ ਕਿਹਾ, ਭਾਰਤੀ ਨਸਲ ਦੇ ਕੁੱਤੇ ਆਪਣੇ ਵਾਤਾਵਰਣ ਅਤੇ ਹਾਲਾਤਾਂ ਦੇ ਅਨੁਸਾਰ ਜਲਦੀ ਢਲ ਜਾਂਦੇ ਹਨ।ਉਨ੍ਹਾਂ ਕਿਹਾ ਕਿ ਸੀਆਰਪੀਐਫ ਦੇ ਬੰਗਲੁਰੂ ਸਥਿਤ ਡੌਗ ਬ੍ਰੀਡਿੰਗ ਅਤੇ ਟ੍ਰੇਨਿੰਗ ਸਕੂਲ ’ਚ ਮੋਂਗਰੇਲਜ਼, ਮੁਧੋਲ ਹਾਉਂਡ, ਕੋਮਬਾਈ ਅਤੇ ਪਾਂਡੀਕੋਨਾ ਜਿਹੀਆਂ ਭਾਰਤੀ ਨਸਲਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਲਖਨਊ ਵਿੱਚ ਆਯੋਜਿਤ ਆਲ ਇੰਡੀਆ ਪੁਲਿਸ ਡਿਊਟੀ ਮੀਟ ਵਿੱਚ, ਮੁਧੋਲ ਹਾਉਂਡ ਰੀਆ ਨੇ ਵਿਦੇਸ਼ੀ ਨਸਲਾਂ ਨੂੰ ਪਛਾੜਦੇ ਹੋਏ ਪਹਿਲਾ ਇਨਾਮ ਜਿੱਤਿਆ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande