
ਮੁੰਬਈ, 26 ਅਕਤੂਬਰ (ਹਿੰ.ਸ.)। ਪੁਣੇ ਜ਼ਿਲ੍ਹੇ ਦੇ ਇੰਦਾਪੁਰ ਬੱਸ ਸਟੈਂਡ 'ਤੇ ਖੜੀ ਇੱਕ ਐਸਟੀ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਬੱਸ ਕੁਝ ਸਕਿੰਟਾਂ ਵਿੱਚ ਹੀ ਸੜ ਕੇ ਸੁਆਹ ਹੋ ਗਈ। ਬੱਸ ਵਿੱਚ ਸਵਾਰ ਲਗਭਗ 50 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ। ਇੰਦਾਪੁਰ ਪੁਲਿਸ ਸਟੇਸ਼ਨ ਘਟਨਾ ਦੀ ਜਾਂਚ ਕਰ ਰਿਹਾ ਹੈ।ਪੁਲਿਸ ਅਨੁਸਾਰ, ਬੱਸ ਪੁਣੇ ਤੋਂ ਧਾਰਸ਼ਿਵ ਜਾ ਰਹੀ ਸੀ। ਡਰਾਈਵਰ ਨੇ ਬੀਤੀ ਰਾਤ ਲਗਭਗ 2:10 ਵਜੇ ਇੰਦਾਪੁਰ ਬੱਸ ਸਟੈਂਡ ਦੇ ਪਲੇਟਫਾਰਮ ਨੰਬਰ 11 'ਤੇ ਬੱਸ ਨੂੰ ਥੋੜ੍ਹੀ ਦੇਰ ਲਈ ਖੜ੍ਹਾ ਕੀਤਾ ਸੀ, ਇਸ ਦੌਰਾਨ ਅਚਾਨਕ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਸਮੇਂ ਬੱਸ ਵਿੱਚ ਲਗਭਗ 50 ਯਾਤਰੀ ਸਵਾਰ ਸਨ। ਅਚਾਨਕ ਲੱਗੀ ਅੱਗ ਕਾਰਨ ਦਹਿਸ਼ਤ ਫੈਲ ਗਈ। ਇਸ ਦੌਰਾਨ ਯਾਤਰੀਆਂ ਨੇ ਜਲਦਬਾਜੀ ’ਚ ਬੱਸ ਵਿੱਚੋਂ ਉੱਤਰ ਕੇ ਜਾਨ ਬਚਾਈ।ਫਾਇਰ ਬ੍ਰਿਗੇਡ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ, ਪਰ ਬੱਸ ਪੂਰੀ ਤਰ੍ਹਾਂ ਸੜ ਗਈ। ਮੁੱਢਲੇ ਅੰਦਾਜ਼ੇ ਅਨੁਸਾਰ ਅੱਗ ਈਂਧਨ ਲੀਕ ਹੋਣ ਕਾਰਨ ਲੱਗੀ ਹੋ ਸਕਦੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ