ਜ਼ਿਲ੍ਹਾ ਮੋਹਾਲੀ ਦੇ ਯੁਵਕਾਂ ਲਈ ਖੇਤਰੀ ਫੌਜ ’ਚ ਭਰਤੀ ਲਈ ਸੀ-ਪਾਈਟ ਲਾਲੜੂ ਵਿਖੇ ਲਿਖਤੀ ਪੇਪਰ ਦੀ ਤਿਆਰੀ ਸਬੰਧੀ ਕੈਂਪ ਸ਼ੁਰੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਕਤੂਬਰ (ਹਿੰ. ਸ.)। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੌਜਵਾਨਾਂ ਦੀ ਖੇਤਰੀ ਫੌਜ ਵਿੱਚ (Territorial Army) (ਟੀ. ਏ.) ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਅਤੇ ਫਿਜ਼ੀਕਲ ਟਰੇਨਿੰਗ ਰੋਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਇਸ ਸਬ
ਜ਼ਿਲ੍ਹਾ ਮੋਹਾਲੀ ਦੇ ਯੁਵਕਾਂ ਲਈ ਖੇਤਰੀ ਫੌਜ ’ਚ ਭਰਤੀ ਲਈ ਸੀ-ਪਾਈਟ ਲਾਲੜੂ ਵਿਖੇ ਲਿਖਤੀ ਪੇਪਰ ਦੀ ਤਿਆਰੀ ਸਬੰਧੀ ਕੈਂਪ ਸ਼ੁਰੂ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਕਤੂਬਰ (ਹਿੰ. ਸ.)। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੌਜਵਾਨਾਂ ਦੀ ਖੇਤਰੀ ਫੌਜ ਵਿੱਚ (Territorial Army) (ਟੀ. ਏ.) ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਅਤੇ ਫਿਜ਼ੀਕਲ ਟਰੇਨਿੰਗ ਰੋਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਪਾਈਟ ਕੈਂਪ, ਲਾਲੜੂ ਦੇ ਕੈਂਪ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਖੇਤਰੀ ਫੌਜ (Territorial Army) (ਟੀ. ਏ.) ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਚਾਹਵਾਨ ਨੌਜਵਾਨ 28 ਨਵੰਬਰ 2025 ਨੂੰ ਕਾਲਕਾ (ਹਰਿਆਣਾ) ਵਿਖੇ ਭਰਤੀ ਦੇਖ ਸਕਦੇ ਹਨ।ਉਨ੍ਹਾਂ ਕਿਹਾ ਕਿ ਲਾਲੜੂ ਕੈਂਪ ਵਿਖੇ ਇਸ ਭਰਤੀ ਸਬੰਧੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਸੁਰੂ ਹੋ ਚੁੱਕੀ ਹੈ। ਮੋਹਾਲੀ ਜ਼ਿਲ੍ਹੇ ਦੇ ਚਾਹਵਾਨ ਨੌਜਵਾਨ ਜਲਦੀ ਤੋਂ ਜਲਦੀ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਂਪ, ਲਾਲੜੂ ਵਿਖੇ ਪੁੱਜਣ, ਟਰੇਨਿੰਗ ਦੌਰਾਨ ਖਾਣਾ, ਰਿਹਾਇਸ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਵਧੇਰੇ ਜਾਣਕਾਰੀ ਲਈ ਫੋਨ ਨੰ: ਸੰਪਰਕ ਕਰੋ 9815077512 ਅਤੇ 7658816457 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande