9ਵੀਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ ਹੋਈ
ਫਾਜ਼ਿਲਕਾ 27 ਅਕਤੂਬਰ (ਹਿੰ. ਸ.)। ਬਾਕਸਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸੰਧੂ ਬਾਕਸਿੰਗ ਕਲੱਬ ਅਬੋਹਰ ਦੇ ਸਹਿਯੋਗ ਨਾਲ 9ਵੀਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ ਹੋਈ। ਚੈਂਪੀਅਨਸ਼ਿਪ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰ
.


ਫਾਜ਼ਿਲਕਾ 27 ਅਕਤੂਬਰ (ਹਿੰ. ਸ.)।

ਬਾਕਸਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸੰਧੂ ਬਾਕਸਿੰਗ ਕਲੱਬ ਅਬੋਹਰ ਦੇ ਸਹਿਯੋਗ ਨਾਲ 9ਵੀਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ ਹੋਈ। ਚੈਂਪੀਅਨਸ਼ਿਪ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਸ਼ਿਰਕਤ ਕੀਤੀ ਤੇ ਬਾਕਸਿੰਗ ਐਸੋਸੀਏਸ਼ਨ ਨੂੰ ਆਪਣੇ ਵੱਲੋਂ 11 ਲੱਖ ਦੀ ਗਰਾਂਟ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਅਬੋਹਰ ਅਰੁਣ ਨਾਰੰਗ ਤੇ ਪ੍ਰਧਾਨ ਪੰਜਾਬ ਬਾਕਸਿੰਗ ਐਸੋਸੀਏਸ਼ਨ ਗੁਰਮੀਤ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਇਸ ਬਾਕਸਿੰਗ ਚੈਂਪੀਅਨਸ਼ਿਪ ਦੇ ਇਨਾਂ ਮੁਕਾਬਲਿਆਂ ਵਿੱਚ ਉਨਾਂ ਨੂੰ ਆਪਣੇ ਬਚਪਨ ਦੇ ਦਿਨ ਯਾਦ ਆਏ ਹਨ ਕਿ ਕਿਸ ਤਰ੍ਹਾਂ ਉਹ ਵੀ ਪਹਿਲਾਂ ਬਾਕਸਿੰਗ ਕਰਦੇ ਸਨ। ਉਹਨਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਖੇਤਰ ਹਨ ਜਿਨਾਂ ਨੂੰ ਖੇਡ ਕੇ ਜਿੱਥੇ ਸਾਡਾ ਸਰੀਰ ਨਿਰੋਗ ਹੁੰਦਾ ਹੈ ਉਥੇ ਹੀ ਸਾਡੇ ਦੇਸ਼ ਤੇ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਹੁੰਦਾ ਹੈ। ਉਹਨਾਂ ਕਿਹਾ ਕਿ ਨਿਰੋਗ ਜਿੰਦਗੀ ਜਿਉਣ ਲਈ ਖੇਡਾਂ ਬਹੁਤ ਜਰੂਰੀ ਹਨ ਤੇ ਬਾਕਸਿੰਗ ਨੇ ਸਾਨੂੰ ਬਹੁਤ ਹੀ ਨਾਮਵਾਰ ਬਾਕਸਿੰਗ ਖਿਡਾਰੀ ਦਿੱਤੇ ਹਨ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੀ ਸਾਢੇ 3 ਤੋਂ 4 ਸਾਲਾਂ ਤੋਂ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਵਿੱਚ ਲੱਗੀ ਹੋਈ ਹੈ ਤੇ ਅਜਿਹਾ ਤਾਂ ਹੀ ਹੋ ਸਕਦਾ ਜੇਕਰ ਅਸੀਂ ਸਿਹਤਮੰਦ ਤੇ ਨਿਰੋਗ ਹੋਈਏ ਜੋ ਕਿ ਖੇਡਾਂ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਾਡੀਆਂ ਤਿੰਨ ਪੀੜੀਆਂ ਖੇਡਾਂ ਖੇਡਦੀਆਂ ਨਜ਼ਰ ਆਈਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜੀ ਖੇਡਾਂ ਵਿੱਚ ਹੋਰ ਵੀ ਅੱਗੇ ਜਾ ਸਕਦੀ ਹੈ ਪਰ ਸਾਨੂੰ ਆਪਣੇ ਖਿਡਾਰੀਆਂ ਦੀ ਖੇਡਾਂ ਪ੍ਰਤੀ ਦਿਲਚਸਪੀ ਪ੍ਰਤਿਭਾ ਤੇ ਰੁਚੀ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਸਾਡੇ ਸਿਸਟਮ ਨੂੰ ਹੋਰ ਦੁਰੁਸਤ ਕਰਨ ਦੀ ਲੋੜ ਹੈ ਤੇ ਸਾਡੀ ਸਰਕਾਰ ਪਿਛਲੇ 4 ਸਾਲਾਂ ਤੋਂ ਇਸ ਕਾਰਜ ਵਿੱਚ ਜੁੱਟੀ ਹੋਈ ਹੈ।

ਉਹਨਾਂ ਕਿਹਾ ਕਿ ਉਹਨਾਂ ਦੀ ਖੁਦ ਦੀ ਨਿੱਜੀ ਰੁਚੀ ਵੀ ਬਾਕਸਿੰਗ ਵਿੱਚ ਹੈ ਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਹੋਰ ਜੋ ਵੀ ਸਹੂਲਤਾਂ ਦੀ ਲੋੜ ਹੈ ਬਾਕਸਿੰਗ ਐਸੋਸੀਏਸ਼ਨ ਉਹਨਾਂ ਦੇ ਧਿਆਨ ਵਿੱਚ ਲਿਆਵੇ ਤਾਂ ਜੋ ਉਸ ਤੇ ਵਿਚਾਰਿਆ ਜਾਵੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਜੋ ਵੀ ਬੁਨਿਆਦੀ ਤੌਰ ਤੇ ਖੇਡਾਂ ਦੇ ਖੇਤਰ ਵਿੱਚ ਮੁਸ਼ਕਲਾਂ ਹਨ ਉਹ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਬਾਕਸਿੰਗ ਤੇ ਹੋਰ ਖੇਡਾਂ ਨੂੰ ਹੋਰ ਸਿਖਰ ਤੇ ਪਹੁੰਚਾਇਆ ਜਾ ਸਕੇ!

ਇਸ ਮੌਕੇ ਹਲਕਾ ਇੰਚਾਰਜ ਅਬੋਹਰ ਅਰੁਣ ਨਾਰੰਗ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਖੇਤਰ ਹਨ ਜਿੱਥੇ ਨੌਜਵਾਨ ਖੇਡਾਂ ਖੇਡ ਕੇ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ ਦੂਜਾ ਅੱਗੇ ਵਧ ਕੇ ਜ਼ਿਲ੍ਹਾ ਪੱਧਰ ਤੇ ਖੇਡਣ ਤੋਂ ਬਾਅਦ ਨੈਸ਼ਨਲ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਜਿੱਤ ਪ੍ਰਾਪਤ ਕਰਕੇ ਆਪਣੇ ਦੇਸ਼, ਜ਼ਿਲ੍ਹੇ ਤੇ ਮਾਤਾ ਪਿਤਾ ਨਾਮ ਰੋਸ਼ਨ ਕਰ ਸਕਦੇ ਹਨ! ਉਹਨਾਂ ਕਿਹਾ ਕਿ ਸਾਡੇ ਅਬੋਹਰ ਵਿੱਚ ਬਹੁਤ ਸਾਰੇ ਖਿਡਾਰੀ ਹਨ ਜੋ ਖੇਡਾਂ ਵਿੱਚ ਅੱਗੇ ਵਧ ਰਹੇ ਹਨ ਤੇ ਖੇਲੋ ਪੰਜਾਬ ਵਿੱਚ ਵੀ ਗੋਲਡ ਮੈਡਲ ਲੈ ਕੇ ਆਏ ਹਨ!

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande