
ਫਾਜ਼ਿਲਕਾ 27 ਅਕਤੂਬਰ (ਹਿੰ. ਸ.)। ਜ਼ਿਲ੍ਹਾ ਰੋਜ਼ਗਾਰ ਅਫਸਰ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਅਕਤੂਬਰ 2025 ਦਿਨ ਬੁੱਧਵਾਰ ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਰੰਧਾਵਾ ਸਕਿਊਰਟੀ,ਟਾਟਾ ਏਆਈਏ ਲਾਈਫ ਕੰਪਨੀ ਸ਼ਮੂਲੀਅਤ ਕਰ ਰਹੀ ਹੈ।
ਰੰਧਾਵਾ ਸਿਕਿਊਰਟੀ ਵਿਚ ਸਿਕਿਊਰਟੀ ਗਾਰਡ(ਲੜਕੇ ਅਤੇ ਲੜਕੀਆਂ ) ਦੀ ਅਸਾਮੀ ਲਈ ਯੋਗਤਾ 10ਵੀ ਜਮਾਤ ਅਤੇ ਕੱਦ 5ਫੁੱਟ 7 ਇੰਚ ਅਤੇ ਉਮਰ 20 ਤੋਂ 40 ਸਾਲ ਹੋਣੀ ਚਾਹੀਦੀ ਤੇ ਕੰਮ ਦਾ ਸਥਾਨ ਲੁਧਿਆਣਾ ਹੋਵੇਗਾ।
ਟਾਟਾ ਏਆਈਏ ਲਾਈਫ ਵਿੱਚ ਇੰਸੋਰੈਸ ਏਡਵਾਈਜਰ(ਲੜਕੇ ਅਤੇ ਲੜਕੀਆਂ) ਦੀ ਅਸਾਮੀ ਲਈ ਯੋਗਤਾ 10ਵੀ ਅਤੇ ਇਸ ਤੋਂ ਉਚੇਰੀ ਜਮਾਤ ਅਤੇ ਉਮਰ 18 ਤੋਂ 40 ਸਾਲ ਦੀ ਹੋਣੀ ਲਾਜਮੀ ਹੈ ਤੇ ਕੰਮ ਦਾ ਸਥਾਨ ਫਾਜਿਲਕਾ ਅਤੇ ਅਬੋਹਰ ਹੋਵੇਗਾ।
ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਮਿਤੀ 29-10-2025 ਨੂੰ ਸਵੇਰੇ 10.00 ਵਜੇ ਤੋਂ ਕਮਰਾ ਨੰ 502 ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ, ਏ ਬਲਾਕ ਫਾਜ਼ਿਲਕਾ ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ