ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਲਗਾਇਆ ਸੈਮੀਨਾਰ
ਬਟਾਲਾ, 27 ਅਕਤੂਬਰ (ਹਿੰ. ਸ.)। ਮਾਣਯੋਗ ਰਵੇਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਅਤੇ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵੱਲੋ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸ
,


ਬਟਾਲਾ, 27 ਅਕਤੂਬਰ (ਹਿੰ. ਸ.)। ਮਾਣਯੋਗ ਰਵੇਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਅਤੇ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵੱਲੋ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਵਾਲ ਵਿਖੇ ਪ੍ਰਿੰਸੀਪਲ ਬਲਵਿੰਦਰਪਾਲ ਤੇ ਰਿਟਾ: ਸੂਬੇਦਾਰ ਮੇਜਰ ਮੰਗਲ ਸਿੰਘ ਵੋਕੇਸ਼ਨਲ ਟਰੇਨਰ ਵੱਲੋ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਹਰਬਖਸ਼ ਸਿੰਘ ਪੋਸਟ ਵਾਰਡਨ, ਅਧਿਆਪਕਾਂ ਸਮੇਤ ਰਾਸ਼ਟਰੀ ਹੁਨਰ ਯੋਗਤਾ ਢਾਂਚਾ ਦੇ ਵਿਦਿਆਰਥੀ ਸ਼ਾਮਲ ਹੋਏ।

ਇਸ ਮੌਕੇ ਕਿਸੇ ਵੀ ਹੰਗਾਮੀ ਹਾਲਤਾਂ ਸਮੇਂ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਵਾਲੀਆਂ ਰੇਤ ਤੇ ਪਾਣੀ ਵਾਲੀਆਂ ਬਾਲਟੀਆਂ ਦੀ ਵਰਤੀ ਬਾਰੇ ਦੱਸਿਆ ਜੋ ਗੈਰੇਜਾਂ, ਪੈਟਰੋਲ ਪੰਪਾਂ, ਰੈਸਟੋਰੈਂਟਾਂ ਖਤਰੇ ਵਾਲੇ ਹੋਰ ਬਹੁਤ ਵਾਲੇ ਥਾਵਾਂ ਤੇ ਰੱਖੇ ਹੁੰਦੇ ਹਨ।ਇਸ ਤੋ ਅੱਗੇ ਉਹਨਾਂ ਵਲੋਂ ਅੱਗ ਬੂਝਾਊ ਯੰਤਰ ਦੀ ਵਰਤੋਂ ਗੁਰ ਪਾਸ (ਪੀ-ਏ-ਐੱਸ-ਐੱਸ) ਬਾਰੇ ਦੱਸਦੇ ਹੋਏ ਕਿਹਾ ਕਿ ਪੀ ਤੋ ਪੁਲ ਭਾਵ ਪਿੰਨ ਖਿੱਚੋ – ਏ ਤੋ ਏਮ ਭਾਵ ਅੱਗ ਵੱਲ ਠੋਸ ‘ਤੇ ਨਿਸ਼ਾਨਾ ਸਾਧੋ – ਐੱਸ ਤੋ ਸਕਿਊਜ ਭਾਵ ਹੈਂਡਲ ਦਬਾਓ ਤੇ ਐੱਸ ਤੋ ਸਵਾਈਪ ਭਾਵ ਅੱਗ ਲਗੇ ਉਪਰ (ਸੱਜੇ-ਖੱਬੇ) ਛੜਕਾ ਕਰੋ । ਯਾਦ ਰਹੇ ਕਿ ਹਵਾ ਦਾ ਰੁੱਖ ਤੁਹਾਡੀ ਪਿਠ ਵਾਲੇ ਪਾਸੇ ਹੋਵੇ ਤਾਂ ਜੋ ਕੈਮੀਕਲ ਪਾਊਡਰ ਤੁਹਾਡੇ ਹੀ ਉਪਰ ਨਾ ਪਵੇ । ਮੌਕੇ ‘ਤੇ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਤੇ ਸੂਝ-ਬੂਝ ਨਾਲ ਕੀਤੀ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande