ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਵੀ ਲੱਗੀਆਂ ਬੱਚਿਆਂ ਦੀਆਂ ਰੌਣਕਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਕੂਲ ਆਫ਼ ਐਮੀਨੈਂਸ ਫੇਸ-3 ਬੀ 1 ਮੋਹਾਲੀ ਵਿਖੇ ਚੱਲ ਰਹੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਬੱਚਿਆਂ ਦੀਆਂ ਰ
.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਕੂਲ ਆਫ਼ ਐਮੀਨੈਂਸ ਫੇਸ-3 ਬੀ 1 ਮੋਹਾਲੀ ਵਿਖੇ ਚੱਲ ਰਹੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਬੱਚਿਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਡੀ ਈ ਓ (ਐਲੀਮੈਂਟਰੀ) ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਅਤੇ ਡਿਪਟੀ ਡੀ ਈ ਓ (ਐਲੀਮੈਂਟਰੀ) ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਸਹਾਇਕ ਖੇਡ ਕਨਵੀਨਰ ਜਗਦੀਪ ਸਿੰਘ ਕਲੋਲੀ ਅਤੇ ਸਮੁੱਚੀ ਜ਼ਿਲ੍ਹਾ ਖੇਡ ਕਮੇਟੀ, ਸਮੂਹ ਬਲਾਕਾਂ ਦੇ ਬੀ ਪੀ ਈ ਓਜ਼, ਬਲਾਕ ਖੇਡ ਅਫ਼ਸਰਾਂ ਦੇ ਅਣਥੱਕ ਯਤਨਾਂ ਸਦਕਾ ਅੱਜ ਵੱਡੀਆਂ ਖੇਡਾਂ ਵਿੱਚ ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋ ਖੋ,ਬੈਡਮਿੰਟਨ, ਹਾਕੀ,ਹੈਂਡਬਾਲ, ਕੁਸ਼ਤੀ ਦੇ ਪਹਿਲੇ ਰਾਉਂਡ ਦੇ ਮੁਕਾਬਲੇ ਸੰਪੂਰਨ ਹੋਏ।

ਇਸ ਮੌਕੇ ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੇ ਖੇਡਾਂ ਵਿੱਚ ਪਹੁੰਚ ਕੇ ਬੱਚਿਆਂ ਲਈ ਰਿਫਰੈਸ਼ਮੈਂਟ ਲਈ ਵੱਡਮੁਲਾ ਯੋਗਦਾਨ ਦਿੱਤਾ ਤੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਐੱਮ ਡੀ 'ਨਿਸ਼ਚੈ ਚੈਰੀਟੇਬਲ ਟਰੱਸਟ' ਜ਼ੀਰਕਪੁਰ, ਹਰੀਸ਼ ਖੰਨਾ ਐੱਮ ਡੀ 'ਆਰ ਕੇ ਡਿਵੈਲਪਰ', ਅਮਨਪ੍ਰੀਤ ਸਿੰਘ ਉੱਘੇ ਸਮਾਜ ਸੇਵੀ, ਬਲਜੀਤ ਸਿੰਘ ਜ਼ਖ਼ਮੀ ਉੱਘੇ ਸਮਾਜ ਸੇਵੀ, ਰੂਪਾ ਸੋਹਾਣਾ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ, ਸੁਖਦਰਸ਼ਨ ਸਿੰਘ ਢਿੱਲੋਂ ਗਰੁੱਪ, ਸ਼ਮਸ਼ੇਰ ਰਾਣਾ ਪਿੰਡ ਤੋਗਾਂ ਨੇ ਸ਼ਿਰਕਤ ਕੀਤੀ।

ਅੱਜ ਦੇ ਮੁਕਾਬਲੇ ਜਿਨ੍ਹਾਂ ਵਿੱਚ ਫੁੱਟਬਾਲ ਮੁੰਡੇ ਅਤੇ ਕੁੜੀਆਂ ਬਲਾਕ ਕੁਰਾਲੀ, ਹਾਕੀ ਮੁੰਡੇ ਡੇਰਾਬਸੀ-1, ਹਾਕੀ ਕੁੜੀਆਂ ਖਰੜ-1, ਯੋਗਾ ਮੁੰਡੇ ਅਤੇ ਕੁੜੀਆਂ ਖਰੜ-3, ਜਿਮਨਾਸਟਿਕ ਖਰੜ-3, ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande