ਰਾਸ਼ਟਰਪਤੀ ਮੁਰਮੂ ਨੇ ਅੰਬਾਲਾ ਏਅਰਬੇਸ ਤੋਂ ਰਾਫੇਲ ਫਾਈਟਰ ਜੈੱਟ ’ਚ ਉਡਾਣ ਭਰ ਕੇ ਇਤਿਹਾਸ ਰਚਿਆ
ਨਵੀਂ ਦਿੱਲੀ, 29 ਅਕਤੂਬਰ (ਹਿੰ.ਸ.)। ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਅੰਬਾਲਾ ਸਥਿਤ ਹਵਾਈ ਸੈਨਾ ਏਅਰਬੇਸ ਤੋਂ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰ ਕੇ ਇਤਿਹਾਸ ਰਚਿਆ। ਉਨ੍ਹਾਂ ਦੇ ਨਾਲ ਹੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ
ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰਨ ਲਈ ਅੰਬਾਲਾ ਏਅਰਬੇਸ 'ਤੇ ਰਾਸ਼ਟਰਪਤੀ ਮੁਰਮੂ


ਨਵੀਂ ਦਿੱਲੀ, 29 ਅਕਤੂਬਰ (ਹਿੰ.ਸ.)। ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਅੰਬਾਲਾ ਸਥਿਤ ਹਵਾਈ ਸੈਨਾ ਏਅਰਬੇਸ ਤੋਂ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰ ਕੇ ਇਤਿਹਾਸ ਰਚਿਆ। ਉਨ੍ਹਾਂ ਦੇ ਨਾਲ ਹੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਇੱਕ ਹੋਰ ਜਹਾਜ਼ ਵਿੱਚ ਉਡਾਣ ਭਰੀ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਪਹਿਲਾਂ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਸਟੇਸ਼ਨ ਤੋਂ ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ।

ਰਾਸ਼ਟਰਪਤੀ ਮੁਰਮੂ ਸਵੇਰੇ ਹਰਿਆਣਾ ਦੇ ਅੰਬਾਲਾ ਏਅਰ ਫੋਰਸ ਸਟੇਸ਼ਨ ਪਹੁੰਚੀ, ਜਿੱਥੇ ਏਅਰ ਚੀਫ ਮਾਰਸ਼ਲ ਏਪੀ ਸਿੰਘ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਮੌਜੂਦ ਰਹੇ। ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ, ਰਾਸ਼ਟਰਪਤੀ ਨੂੰ ਉਨ੍ਹਾਂ ਦੇ ਪਹੁੰਚਣ 'ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਰਾਫੇਲ ਜਹਾਜ਼ ਵਿੱਚ ਸਵਾਰ ਹੋ ਕੇ ਅੰਬਾਲਾ ਦੇ ਅਸਮਾਨ ਵਿੱਚ ਉਡਾਣ ਭਰੀ।ਰਾਸ਼ਟਰਪਤੀ ਨੂੰ ਅਸਮਾਨ ’ਚ ਲਿਜਾਣ ਵਾਲੇ ਜਹਾਜ਼ ਦੇ ਪਾਇਲਟ ਗਰੁੱਪ ਕੈਪਟਨ ਅਮਿਤ ਗਹਿਨੀ ਸਨ, ਜੋ ਕਿ ਭਾਰਤੀ ਹਵਾਈ ਸੈਨਾ ਦੇ ਨੰਬਰ 17 ਸਕੁਐਡਰਨ 'ਗੋਲਡਨ ਏਰੋਜ਼' ਦੇ ਕਮਾਂਡਿੰਗ ਅਫਸਰ (ਸੀਓ) ਵੀ ਹਨ। ਇਸ ਤੋਂ ਪਹਿਲਾਂ, 8 ਅਪ੍ਰੈਲ, 2023 ਨੂੰ, ਰਾਸ਼ਟਰਪਤੀ ਮੁਰਮੂ ਨੇ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਸਟੇਸ਼ਨ ਤੋਂ ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ’ਚ ਉਡਾਣ ਭਰੀ ਸੀ। ਇਸਦੇ ਨਾਲ, ਉਹ ਲੜਾਕੂ ਜਹਾਜ਼ ’ਚ ਉਡਾਣ ਭਰਨ ਵਾਲੀ ਤੀਜੀ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰ ਮੁਖੀ ਬਣ ਗਈ ਹਨ। ਉਨ੍ਹਾਂ ਤੋਂ ਪਹਿਲਾਂ, ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਵੀ ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਸੀ।ਰਾਸ਼ਟਰਪਤੀ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਵੀ ਇੱਕ ਹੋਰ ਜਹਾਜ਼ ਵਿੱਚ ਉਡਾਣ ਭਰ ਕੇ ਆਪਣੀ ਉਡਾਣ ਦੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਫਰਾਂਸੀਸੀ ਏਰੋਸਪੇਸ ਪ੍ਰਮੁੱਖ ਡਸਾਲਟ ਏਵੀਏਸ਼ਨ ਵਿਖੇ ਨਿਰਮਿਤ ਰਾਫੇਲ ਲੜਾਕੂ ਜਹਾਜ਼ ਨੂੰ ਰਸਮੀ ਤੌਰ 'ਤੇ ਸਤੰਬਰ 2020 ਵਿੱਚ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਪਹਿਲੇ ਪੰਜ ਰਾਫੇਲ ਜਹਾਜ਼, ਜੋ 27 ਜੁਲਾਈ, 2020 ਨੂੰ ਫਰਾਂਸ ਤੋਂ ਆਏ ਸਨ, ਨੂੰ 17 ਸਕੁਐਡਰਨ, 'ਗੋਲਡਨੲ ਏਰੋਜ਼' ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਜੈੱਟ ਹਵਾਈ ਸੈਨਾ ਦੀ ਤਾਕਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਰਾਫੇਲ ਜੈੱਟ ਦੀ ਵਰਤੋਂ ਓਪਰੇਸ਼ਨ ਸਿੰਦੂਰ ਵਿੱਚ ਕੀਤੀ ਗਈ ਸੀ, ਜਿਸਨੇ 7 ਮਈ ਨੂੰ ਪਾਕਿਸਤਾਨ-ਨਿਯੰਤਰਿਤ ਖੇਤਰਾਂ ਵਿੱਚ ਕਈ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਕੇ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਸੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande