ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ 2018 ਤਹਿਤ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ 29 ਤੋਂ 30 ਤੱਕ : ਪਰਮਜੀਤ ਸਿੰਘ
ਹੁਸ਼ਿਆਰਪੁਰ, 29 ਅਕਤੂਬਰ (ਹਿੰ. ਸ.)। ਸਹਾਇਕ ਕਮਿਸ਼ਨਰ ਸਟੇਟ ਟੈਕਸ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ ਐਕਟ 2018 ਅਧੀਨ ਯੋਗ ਵਿਅਕਤੀਆਂ ਨੂੰ ਰਜਿਸਟਰ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 29 ਤੋਂ 30 ਅਕਤੂਬਰ ਤੱਕ ਹੁਸ਼ਿਆਰ
.


ਹੁਸ਼ਿਆਰਪੁਰ, 29 ਅਕਤੂਬਰ (ਹਿੰ. ਸ.)। ਸਹਾਇਕ ਕਮਿਸ਼ਨਰ ਸਟੇਟ ਟੈਕਸ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ ਐਕਟ 2018 ਅਧੀਨ ਯੋਗ ਵਿਅਕਤੀਆਂ ਨੂੰ ਰਜਿਸਟਰ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 29 ਤੋਂ 30 ਅਕਤੂਬਰ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਜਿਸਟ੍ਰੇਸ਼ਨ ਕਿਸੇ ਵੀ ਕਾਰੋਬਾਰ, ਪੇਸ਼ੇ ਜਾਂ ਸੇਵਾ ਵਿੱਚ ਲੱਗੇ ਸਾਰੇ ਵਿਅਕਤੀਆਂ, ਜਿਵੇਂ ਕਿ ਡੀਲਰ, ਸਰਕਾਰੀ ਅਤੇ ਨਿੱਜੀ ਕਰਮਚਾਰੀ, ਡਾਕਟਰ, ਵਕੀਲ, ਚਾਰਟਰਡ ਅਕਾਊਂਟੈਂਟ, ਇੰਜੀਨੀਅਰ, ਕਾਰੋਬਾਰੀ, ਵਪਾਰੀ, ਠੇਕੇਦਾਰ ਅਤੇ ਏਜੰਟ ਲਈ ਲਾਜ਼ਮੀ ਹੈ। ਉਨ੍ਹਾਂ ਸਾਰੇ ਸਬੰਧਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀਆਂ 'ਤੇ ਨਜ਼ਦੀਕੀ ਕੈਂਪ ਵਿੱਚ ਪਹੁੰਚਣ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਦਸੂਹਾ ਦਾਣਾ ਮੰਡੀ ਵਿਚ ਸਹਾਇਕ ਰਾਜ ਕਰ ਅਧਿਕਾਰੀ ਰਘੂ ਰੈਣਾ (ਮੋਬਾਈਲ ਨੰਬਰ 70122-29385), ਮਾਹਿਲਪੁਰ ਦੇ ਕਰਮ ਪੈਲੇਸ ਵਿਚ ਗਗਨਦੀਪ ਸਿੰਘ (ਮੋਬਾਈਲ ਨੰਬਰ 98781-72823) ਅਤੇ ਅਮਰਜੀਤ ਮੋਬਾਈਲ ਨੰਬਰ (95010-90890), ਇੰਡਸਟਰੀਅਲ ਡਿਵੈਲਪਮੈਂਟ ਕਲੋਨੀ ਹੁਸ਼ਿਆਰਪੁਰ ਵਿਖੇ ਜਸਜੀਤ ਕੌਰ ਮੋਬਾਈਲ ਨੰਬਰ (82889-83548) ਅਤੇ ਦਾਣਾ ਮੰਡੀ ਫਗਵਾੜਾ ਰੋਡ ਹੁਸ਼ਿਆਰਪੁਰ ਵਿਚ ਰਮਨਦੀਪ ਸਿੰਘ ਨਾਲ ਮੋਬਾਈਲ ਨੰਬਰ (99149-22308) ਵੱਲੋਂ ਸਵੇਰੇ 9:30 ਵਜੇ ਤੋਂ ਕੈਂਪ ਲਗਾਏ ਜਾਣਗੇ।ਇਸੇ ਤਰ੍ਹਾਂ 30 ਅਕਤੂਬਰ ਨੂੰ ਸਵੇਰੇ 9:30 ਵਜੇ ਤੋਂ ਪੀ.ਡਬਲਿਯੂ.ਡੀ ਰੈਸਟ ਹਾਊਸ ਮੁਕੇਰੀਆਂ ਵਿਖੇ ਰਘੂ ਰੈਣਾ, ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਗਗਨਦੀਪ ਸਿੰਘ ਅਤੇ ਅਮਰਜੀਤ, ਘੰਟਾਘਰ ਹੁਸ਼ਿਆਰਪੁਰ ਵਿਖੇ ਜਸਜੀਤ ਕੌਰ ਅਤੇ ਟਾਂਡਾ ਵਿਖੇ ਰਮਨਦੀਪ ਸਿੰਘ ਵੱਲੋਂ ਕੈਂਪ ਲਗਾਏ ਜਾਣਗੇ। ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਕੈਂਪ ਨਾਗਰਿਕਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਹਨ ਤਾਂ ਜੋ ਉਹ ਪੰਜਾਬ ਰਾਜ ਵਿਕਾਸ ਟੈਕਸ ਐਕਟ 2018 ਅਧੀਨ ਆਪਣੀ ਰਜਿਸਟ੍ਰੇਸ਼ਨ ਆਸਾਨੀ ਨਾਲ ਪੂਰੀ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਪੀ.ਐਸ.ਡੀ.ਟੀ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੈ, ਤਾਂ ਉਹ ਸਹਾਇਕ ਰਾਜ ਟੈਕਸ ਅਧਿਕਾਰੀ ਸ੍ਰੀ ਗਗਨਦੀਪ ਸਿੰਘ ਨਾਲ ਮੋਬਾਈਲ ਨੰਬਰ 98781-72823 'ਤੇ ਸੰਪਰਕ ਕਰ ਸਕਦੇ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande