
ਜਲੰਧਰ , 29 ਅਕਤੂਬਰ (ਹਿੰ. ਸ.)| ਸਹਾਇਕ ਕਮਿਸ਼ਨਰ ਰਾਜ ਕਰ, ਜਲੰਧਰ-1 ਡਾ. ਅਨੁਰਾਗ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ, 2018 (ਜਿਸ ਨੂੰ ਪੀ.ਐਸ.ਡੀ.ਟੀ. ਜਾਂ ਪ੍ਰਫੈਸ਼ਨਲ ਟੈਕਸ ਵੀ ਕਿਹਾ ਜਾਂਦਾ ਹੈ) ਅਧੀਨ ਉਨ੍ਹਾਂ ਸਭ ਵਿਅਕਤੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਉਣੀ ਅਤੇ ਬਣਦਾ ਟੈਕਸ (ਕੇਵਲ 200 ਰੁਪਏ ਪ੍ਰਤੀ ਮਹੀਨਾ) ਜਮ੍ਹਾ ਕਰਵਾਉਣਾ ਜ਼ਰੂਰੀ ਹੈ, ਜਿਨ੍ਹਾਂ ਦੀ ਸਲਾਨਾ ਆਮਦਨ 4,00,000 (New Regime) ਜਾਂ 2,50,000 ਰੁਪਏ ਸਾਲਾਨਾ (Old Regime) ਹੈ।
ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀਆਂ ਨੂੰ ਰਜਿਸਟਰ ਕਰਵਾਉਣ ਲਈ 29 ਅਤੇ 30 ਅਕਤੂਬਰ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਥਾਈਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਇੰਡਸਟਰੀਅਲ ਏਰੀਆ ਜਲੰਧਰ ਸਥਿਤ ਹਿੰਦ ਇੰਟਰਪ੍ਰਾਈਜ਼ਜ਼ ਬੈਕਸਾਈਡ ਲੀਡਰ ਵਾਲਵਜ਼, ਹੋਟਲ ਪਾਇਲ (ਫਗਵਾੜਾ ਗੇਟ), ਯੂਨੀਅਨ ਕੰਪਲੈਕਸ (ਦਿਲਕੁਸ਼ਾ ਮਾਰਕੀਟ ਜਲੰਧਰ), ਭੋਗਪੁਰ ਵਿਖੇ ਜੰਞ ਘਰ ’ਚ ਲਗਾਏ ਜਾਣਗੇ। ਇਸ ਤੋਂ ਇਲਾਵਾ ਆਦਮਪੁਰ ਅਤੇ ਰਾਮਾ ਮੰਡੀ ਵਿਖੇ ਵੀ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਨੋਡਲ ਅਫ਼ਸਰ ਕਰ ਰਾਜ ਕਰ ਅਫਸਰ ਜਗਮਾਲ ਸਿੰਘ ਹੁੰਦਲ ਨਾਲ ਮੋਬਾਇਲ ਨੰਬਰ 98146-50940 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ