ਜੈਤੋ, 3 ਅਕਤੂਬਰ (ਹਿੰ. ਸ.)। ਪਿੰਡ ਰੋੜੀਕਪੂਰਾ ਦੇ ਕੋਠੇ ਡਿੰਗੀ ਵਾਲਾ ਦੇ ਕਿਸਾਨ ਦੀ ਖੇਤ ਵਿਚ ਕਰੰਟ ਲੱਗਣ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਅਤੇ ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ (ਪਿੰਡ ਗਲਾਬਗੜ੍ਹ) ਨੇ ਦੱਸਿਆ ਹੈ ਕਿ ਕਿਸਾਨ ਗੁਰਤੇਜ ਸਿੰਘ (42) ਪੁੱਤਰ ਪ੍ਰੀਤਮ ਸਿੰਘ ਵਾਸੀ ਕੋਠੇ ਡਿੰਗੀ ਵਾਲਾ ਨੇ ਪਿੰਡ ਮੱਤਾ ਦੇ ਕੋਠੇ ਸੰਤਾ ਸਿੰਘ ਵਾਲਾ ਵਿਖੇ ਖੇਤ ਠੇਕੇ ’ਤੇ ਲੈ ਕੇ ਵਾਹੀ ਦਾ ਕੰਮ ਕਰਦਾ ਸੀ ਕਿ ਖੇਤਾਂ ਵਿਚੋਂ ਲੰਘਦੀ ਬਿਜਲੀ ਦੀ ਤਾਰ, ਜੋ ਕਿ ਖੇਤ ਵਿਚ ਡਿੱਗੀ ਹੋਈ ਸੀ, ਦਾ ਪਤਾ ਨਾ ਲੱਗਿਆ ਤੇ ਕਿਸਾਨ ਗੁਰਤੇਜ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਗੁਰਤੇਜ ਸਿੰਘ ਆਪਣੇ ਪਿਛੇ ਬਿਰਧ ਮਾਤਾ, ਪਤਨੀ ਅਤੇ 3 ਲੜਕੀਆਂ ਨੂੰ ਛੱਡ ਗਿਆ ਹੈ। ਪਿੰਡ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਮਹਿਕਮੇ ਦੀ ਲਾਪਰਵਾਹੀ ਦੇ ਕਾਰਨ ਕਿਸਾਨ ਦੀ ਮੌਤ ਹੋਈ ਹੈ੍ਟ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ