ਫਰੀਦਾਬਾਦ ਵਿੱਚ ਡੇਅਰੀ ਸੰਚਾਲਕ ਨੇ ਤਿੰਨ ਧੀਆਂ ਨੂੰ ਫਾਹੇ ਨਾਲ ਲਟਕਾਇਆ, ਖ਼ੁਦ ਵੀ ਕੀਤੀ ਖੁਦਕੁਸ਼ੀ
ਫਰੀਦਾਬਾਦ, 3 ਅਕਤੂਬਰ (ਹਿੰ.ਸ.)। ਹਰਿਆਣਾ ਦੇ ਫਰੀਦਾਬਾਦ ਦੇ ਨੇਕਪੁਰ ਪਿੰਡ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਡੇਅਰੀ ਸੰਚਾਲਕ ਕਰਮਵੀਰ (32) ਨੇ ਆਪਣੀਆਂ ਤਿੰਨ ਨਾਬਾਲਗ ਧੀਆਂ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇੱਕ ਪਰਿਵਾਰਕ ਮੈਂਬਰ ਨੇ ਚਾਰਾਂ ਨੂੰ ਪਸ਼ੂਆਂ ਦੇ ਸ਼ੈੱਡ ਦੀ ਛੱਤ ਨਾਲ ਲਟਕਦੇ ਦੇਖਿਆ ਅਤੇ ਰੌਲਾ
ਫਰੀਦਾਬਾਦ ਵਿੱਚ ਡੇਅਰੀ ਸੰਚਾਲਕ ਨੇ ਤਿੰਨ ਧੀਆਂ ਨੂੰ ਫਾਹੇ ਨਾਲ ਲਟਕਾਇਆ, ਖ਼ੁਦ ਵੀ ਕੀਤੀ ਖੁਦਕੁਸ਼ੀ


ਫਰੀਦਾਬਾਦ, 3 ਅਕਤੂਬਰ (ਹਿੰ.ਸ.)। ਹਰਿਆਣਾ ਦੇ ਫਰੀਦਾਬਾਦ ਦੇ ਨੇਕਪੁਰ ਪਿੰਡ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਡੇਅਰੀ ਸੰਚਾਲਕ ਕਰਮਵੀਰ (32) ਨੇ ਆਪਣੀਆਂ ਤਿੰਨ ਨਾਬਾਲਗ ਧੀਆਂ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇੱਕ ਪਰਿਵਾਰਕ ਮੈਂਬਰ ਨੇ ਚਾਰਾਂ ਨੂੰ ਪਸ਼ੂਆਂ ਦੇ ਸ਼ੈੱਡ ਦੀ ਛੱਤ ਨਾਲ ਲਟਕਦੇ ਦੇਖਿਆ ਅਤੇ ਰੌਲਾ ਪਾਇਆ। ਪਿੰਡ ਵਾਸੀਆਂ ਨੇ ਤੁਰੰਤ ਉਨ੍ਹਾਂ ਨੂੰ ਹੇਠਾਂ ਉਤਾਰਿਆ, ਪਰ ਕਰਮਵੀਰ ਅਤੇ ਵੱਡੀ ਧੀ ਛਬੀ (12) ਦੀ ਮੌਤ ਹੋ ਚੁੱਕੀ ਸੀ। ਨੀਸ਼ੂ (8) ਅਤੇ ਸ੍ਰਿਸ਼ਟੀ (6) ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਧੌਜ ਪੁਲਿਸ ਸਟੇਸ਼ਨ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਪੁਲਿਸ ਨੇ ਸਥਾਨਕ ਨਿਵਾਸੀਆਂ ਤੋਂ ਮਾਮਲੇ ਬਾਰੇ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਕਰਮਵੀਰ ਦਾ ਆਪਣੀ ਪਤਨੀ ਅਤੇ ਸਹੁਰਿਆਂ ਨਾਲ ਪਿਛਲੇ ਡੇਢ ਸਾਲ ਤੋਂ ਵਿਵਾਦ ਚੱਲ ਰਿਹਾ ਸੀ। ਇਸ ਕਾਰਨ ਪਤੀ-ਪਤਨੀ ਵੱਖ ਰਹਿ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਲਗਭਗ ਸੱਤ ਦਿਨ ਪਹਿਲਾਂ ਵੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਕਰਮਵੀਰ ਹੋਰ ਵੀ ਪਰੇਸ਼ਾਨ ਰਹਿਣ ਲੱਗਿਆ। ਉਹ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਡੇਅਰੀ ਚਲਾਉਂਦਾ ਸੀ। ਡੇਅਰੀ ਸੰਚਾਲਕ ਕਰਮਵੀਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ। ਪੁਲਿਸ ਵੀਡੀਓ ਦੀ ਜਾਂਚ ਕਰ ਰਹੀ ਹੈ। ਨਾਲ ਹੀ ਮ੍ਰਿਤਕ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਰਿਵਾਰਕ ਝਗੜੇ ਅਤੇ ਤਣਾਅ ਦਾ ਸੰਕੇਤ ਮਿਲਦਾ ਹੈ। ਫਿਲਹਾਲ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਸਹੁਰਿਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande