'ਕਾਂਤਾਰਾ - ਚੈਪਟਰ 1' ਨੇ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਬਣਾਇਆ ਦਬਦਬਾ
ਮੁੰਬਈ, 3 ਅਕਤੂਬਰ (ਹਿੰ.ਸ.)। ਅਦਾਕਾਰ ਰਿਸ਼ਭ ਸ਼ੈੱਟੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਕਾਂਤਾਰਾ - ਚੈਪਟਰ 1 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਦੁਸਹਿਰੇ ਦੇ ਮੌਕੇ ''ਤੇ ਰਿਲੀਜ਼ ਹੋਈ। ਫਿਲਮ ਨੇ ਬਾਕਸ ਆਫਿਸ ''ਤੇ ਸ਼ੁਰੂਆਤੀ ਦਿਨ ਦੀ ਸ਼ਾਨਦਾਰ ਕਮਾਈ ਕੀਤੀ, ਜਿਸਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ। ਫਿਲ
ਰਿਸ਼ਬ ਸ਼ੈਟੀ (ਫੋਟੋ ਸਰੋਤ: ਇੰਸਟਾਗ੍ਰਾਮ)


ਮੁੰਬਈ, 3 ਅਕਤੂਬਰ (ਹਿੰ.ਸ.)। ਅਦਾਕਾਰ ਰਿਸ਼ਭ ਸ਼ੈੱਟੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਕਾਂਤਾਰਾ - ਚੈਪਟਰ 1 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਦੁਸਹਿਰੇ ਦੇ ਮੌਕੇ 'ਤੇ ਰਿਲੀਜ਼ ਹੋਈ। ਫਿਲਮ ਨੇ ਬਾਕਸ ਆਫਿਸ 'ਤੇ ਸ਼ੁਰੂਆਤੀ ਦਿਨ ਦੀ ਸ਼ਾਨਦਾਰ ਕਮਾਈ ਕੀਤੀ, ਜਿਸਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਰਿਸ਼ਭ ਸ਼ੈੱਟੀ ਦੀ 2022 ਦੀ ਸੁਪਰਹਿੱਟ ਕਾਂਤਾਰਾ ਦਾ ਪ੍ਰੀਕੁਅਲ ਹੈ। ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆ ਗਏ ਹਨ।

ਬਾਕਸ ਆਫਿਸ ਰਿਪੋਰਟ :

ਬਾਕਸ ਆਫਿਸ ਟ੍ਰੈਕਰ ਸੈਕਨਿਲਕ ਦੇ ਅਨੁਸਾਰ, ਕਾਂਤਾਰਾ - ਚੈਪਟਰ 1 ਨੇ ਸ਼ੁਰੂਆਤੀ ਦਿਨ ਵਿੱਚ ਲਗਭਗ 60 ਕਰੋੜ ਦੀ ਕਮਾਈ ਕੀਤੀ। ਫਿਲਮ ਨੇ ਸਿਰਫ਼ ਹਿੰਦੀ ਬੈਲਟ ਤੋਂ ਹੀ ਲਗਭਗ 19-21 ਕਰੋੜ ਦੀ ਕਮਾਈ ਕੀਤੀ। ਇਸਨੇ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਓਪਨਿੰਗ ਹਿੰਦੀ ਫਿਲਮਾਂ, ਛਾਵਾ (31 ਕਰੋੜ) ਅਤੇ ਸੈਯਾਰਾ (22 ਕਰੋੜ) ਨੂੰ ਪਛਾੜ ਦਿੱਤਾ। ਹਾਲਾਂਕਿ, ਇਹ ਪਵਨ ਕਲਿਆਣ ਦੀ ਦੇ ਕਾਲ ਹਿਮ ਓਜੀ (63.75 ਕਰੋੜ) ਅਤੇ ਰਜਨੀਕਾਂਤ ਦੀ ਕੁਲੀ (65 ਕਰੋੜ) ਤੋਂ ਥੋੜ੍ਹਾ ਪਿੱਛੇ ਰਹਿ ਗਈ।

ਕਾਂਤਾਰਾ - ਚੈਪਟਰ 1 ਦਾ ਨਿਰਮਾਣ ਵਿਜੇ ਕਿਰਾਗੰਦੁਰ ਅਤੇ ਚਾਲੂਵੇ ਗੌੜਾ ਵੱਲੋਂ ਹੋਮਬਲੇ ਫਿਲਮਜ਼ ਦੇ ਬੈਨਰ ਹੇਠ ਕੀਤਾ ਗਿਆ ਹੈ। ਇਸ ਪ੍ਰੀਕੁਅਲ ਫਿਲਮ ’ਚ ਮੁੱਖ ਭੂਮਿਕਾ ਅਤੇ ਨਿਰਦੇਸ਼ਨ ਦੋਵਾਂ ਦੀ ਜ਼ਿੰਮੇਵਾਰੀ ਰਿਸ਼ਭ ਸ਼ੈੱਟੀ ਨੇ ਨਿਭਾਈ ਹੈ। ਉਨ੍ਹਾਂ ਦੇ ਨਾਲ ਰੁਕਮਿਣੀ ਵਸੰਤ, ਗੁਲਸ਼ਨ ਦੇਵੈਆ ਅਤੇ ਜੈਰਾਮ ਵੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦਿੰਦੇ ਹਨ। ਫਿਲਮ ਦਾ ਸੰਪਾਦਨ ਸੁਰੇਸ਼ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਸੰਗੀਤ ਬੀ. ਅਜਨੀਸ਼ ਲੋਕਨਾਥ ਨੇ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰਿਸ਼ਭ ਸ਼ੈੱਟੀ ਨੂੰ 2022 ਦੀ ਬਲਾਕਬਸਟਰ ਕਾਂਤਾਰਾ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande