ਪ੍ਰਧਾਨ ਮੰਤਰੀ ਸ਼ਨੀਵਾਰ ਨੂੰ 62 ਹਜ਼ਾਰ ਕਰੋੜ ਰੁਪਏ ਦੀਆਂ ਯੁਵਾ-ਕੇਂਦ੍ਰਿਤ ਯੋਜਨਾਵਾਂ ਦੀ ਕਰਨਗੇ ਸ਼ੁਰੂਆਤ
ਨਵੀਂ ਦਿੱਲੀ, 3 ਅਕਤੂਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ 62 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਯੁਵਾ-ਕੇਂਦ੍ਰਿਤ ਯੋਜਨਾਵਾਂ ਅਤੇ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ''ਤੇ, ਉਹ ਰਾਸ਼ਟਰੀ ਹੁਨਰ ਕਨਵੋਕੇਸ਼ਨ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਉ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਾਈਲ ਫੋਟੋ


ਨਵੀਂ ਦਿੱਲੀ, 3 ਅਕਤੂਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ 62 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਯੁਵਾ-ਕੇਂਦ੍ਰਿਤ ਯੋਜਨਾਵਾਂ ਅਤੇ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ 'ਤੇ, ਉਹ ਰਾਸ਼ਟਰੀ ਹੁਨਰ ਕਨਵੋਕੇਸ਼ਨ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੇ 46 ਆਲ-ਇੰਡੀਆ ਟਾਪਰਾਂ ਨੂੰ ਸਨਮਾਨਿਤ ਵੀ ਕਰਨਗੇ।

ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਪ੍ਰਧਾਨ ਮੰਤਰੀ 60 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਕੇਂਦਰੀ ਸਪਾਂਸਰਡ ਯੋਜਨਾ ਪੀ.ਐਮ-ਸੇਤੂ (ਪ੍ਰਧਾਨ ਮੰਤਰੀ ਕੌਸ਼ਲ ਅਤੇ ਰੋਜ਼ਗਾਰ ਪਰਿਵਰਤਨ) ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ 1 ਹਜ਼ਾਰ ਸਰਕਾਰੀ ਆਈ.ਟੀ.ਆਈ. ਨੂੰ ਹੱਬ-ਐਂਡ-ਸਪੋਕ ਮਾਡਲ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਇਸ ਮਾਡਲ ਵਿੱਚ 200 ਹੱਬ ਆਈ.ਟੀ.ਆਈ. ਅਤੇ 800 ਸਪੋਕ ਆਈ.ਟੀ.ਆਈ. ਸ਼ਾਮਲ ਹੋਣਗੇ, ਜੋ ਉੱਨਤ ਬੁਨਿਆਦੀ ਢਾਂਚਾ, ਆਧੁਨਿਕ ਵਪਾਰ, ਡਿਜੀਟਲ ਸਿਖਲਾਈ ਪ੍ਰਣਾਲੀਆਂ ਅਤੇ ਇਨਕਿਊਬੇਸ਼ਨ ਸਹੂਲਤਾਂ ਪ੍ਰਦਾਨ ਕਰਨਗੇ।ਪ੍ਰਧਾਨ ਮੰਤਰੀ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 400 ਨਵੋਦਿਆ ਵਿਦਿਆਲਿਆ ਅਤੇ 200 ਏਕਲਵਿਆ ਰਿਹਾਇਸ਼ੀ ਸਕੂਲਾਂ ਵਿੱਚ ਸਥਾਪਿਤ 1,200 ਕਿੱਤਾਮੁਖੀ ਹੁਨਰ ਪ੍ਰਯੋਗਸ਼ਾਲਾਵਾਂ ਦਾ ਵੀ ਉਦਘਾਟਨ ਕਰਨਗੇ। ਇਹ ਪ੍ਰਯੋਗਸ਼ਾਲਾਵਾਂ ਆਈਟੀ, ਆਟੋਮੋਟਿਵ, ਖੇਤੀਬਾੜੀ, ਇਲੈਕਟ੍ਰਾਨਿਕਸ, ਲੌਜਿਸਟਿਕਸ ਅਤੇ ਸੈਰ-ਸਪਾਟਾ ਸਮੇਤ 12 ਮੁੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੀਆਂ। ਇਸ ਪ੍ਰੋਜੈਕਟ ਦੇ ਤਹਿਤ 1,200 ਕਿੱਤਾਮੁਖੀ ਅਧਿਆਪਕਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।

ਪ੍ਰੋਗਰਾਮ ਬਿਹਾਰ ਵਿੱਚ ਪ੍ਰੋਜੈਕਟਾਂ 'ਤੇ ਵਿਸ਼ੇਸ਼ ਰੂਪ ’ਚ ਕੇਂਦ੍ਰਿਤ ਹੋਵੇਗਾ। ਪ੍ਰਧਾਨ ਮੰਤਰੀ ਰਾਜ ਦੀ ਸੁਧਾਰੀ ਮੁੱਖ ਮੰਤਰੀ ਨਿਸ਼ਚੇ ਸਵੈ-ਸਹਾਇਤਾ ਭੱਤਾ ਯੋਜਨਾ ਅਤੇ ਬਿਹਾਰ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਦੀ ਸ਼ੁਰੂਆਤ ਕਰਨਗੇ। ਸਵੈ-ਸਹਾਇਤਾ ਭੱਤਾ ਯੋਜਨਾ ਦੇ ਤਹਿਤ, ਲਗਭਗ ਪੰਜ ਲੱਖ ਗ੍ਰੈਜੂਏਟਾਂ ਨੂੰ ਦੋ ਸਾਲਾਂ ਲਈ 1,000 ਰੁਪਏ ਦਾ ਮਹੀਨਾਵਾਰ ਭੱਤਾ ਅਤੇ ਮੁਫ਼ਤ ਹੁਨਰ ਸਿਖਲਾਈ ਮਿਲੇਗੀ। ਉੱਥੇ ਹੀ, ਕ੍ਰੈਡਿਟ ਕਾਰਡ ਯੋਜਨਾ 4 ਲੱਖ ਰੁਪਏ ਤੱਕ ਦੇ ਵਿਆਜ ਮੁਕਤ ਸਿੱਖਿਆ ਕਰਜ਼ ਪ੍ਰਦਾਨ ਕਰੇਗੀ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬਿਹਾਰ ਯੁਵਾ ਕਮਿਸ਼ਨ ਦਾ ਉਦਘਾਟਨ ਕਰਨਗੇ, ਜੋ ਕਿ 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਕਾਨੂੰਨੀ ਸੰਸਥਾ ਹੈ। ਉਹ ਜਨ ਨਾਇਕ ਕਰਪੁਰੀ ਠਾਕੁਰ ਸਕਿੱਲ ਯੂਨੀਵਰਸਿਟੀ ਦਾ ਵੀ ਉਦਘਾਟਨ ਕਰਨਗੇ, ਜੋ ਉਦਯੋਗ-ਮੁਖੀ ਕੋਰਸਾਂ ਰਾਹੀਂ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕਾਰਜਬਲ ਤਿਆਰ ਕਰਨ 'ਤੇ ਕੇਂਦ੍ਰਿਤ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਪੀਐਮ-ਊਸ਼ਾ (ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ) ਦੇ ਤਹਿਤ ਬਿਹਾਰ ਦੀਆਂ ਚਾਰ ਯੂਨੀਵਰਸਿਟੀਆਂ - ਪਟਨਾ ਯੂਨੀਵਰਸਿਟੀ, ਭੂਪੇਂਦਰ ਨਾਰਾਇਣ ਮੰਡਲ ਯੂਨੀਵਰਸਿਟੀ (ਮਧੇਪੁਰਾ), ਜੈ ਪ੍ਰਕਾਸ਼ ਯੂਨੀਵਰਸਿਟੀ (ਛਪਰਾ) ਅਤੇ ਨਾਲੰਦਾ ਓਪਨ ਯੂਨੀਵਰਸਿਟੀ (ਪਟਨਾ) - ਵਿੱਚ ਨਵੀਆਂ ਅਕਾਦਮਿਕ ਅਤੇ ਖੋਜ ਸਹੂਲਤਾਂ ਦਾ ਨੀਂਹ ਪੱਥਰ ਵੀ ਰੱਖਣਗੇ। ਲਗਭਗ 160 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਇਨ੍ਹਾਂ ਸਹੂਲਤਾਂ ਦਾ 27 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ।ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਐਨਆਈਟੀ ਪਟਨਾ ਦੇ ਬਿਹਟਾ ਕੈਂਪਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਵਿੱਚ 5ਜੀ ਯੂਜ਼ ਕੇਸ ਲੈਬ, ਇਸਰੋ ਦੇ ਸਹਿਯੋਗ ਨਾਲ ਰੀਜਨਲ ਸਪੇਸ ਅਕਾਦਮਿਕ ਸੈਂਟਰ ਅਤੇ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਵਰਗੀਆਂ ਸਹੂਲਤਾਂ ਸ਼ਾਮਲ ਹਨ।

ਇਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਬਿਹਾਰ ਸਰਕਾਰ ਵਿੱਚ 4 ਹਜ਼ਾਰ ਤੋਂ ਵੱਧ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣਗੇ ਅਤੇ ਮੁੱਖ ਮੰਤਰੀ ਲੜਕੇ/ਲੜਕੀਆਂ ਸਕਾਲਰਸ਼ਿਪ ਯੋਜਨਾ ਦੇ ਤਹਿਤ 9ਵੀਂ ਅਤੇ 10ਵੀਂ ਜਮਾਤ ਦੇ 25 ਲੱਖ ਵਿਦਿਆਰਥੀਆਂ ਨੂੰ 450 ਕਰੋੜ ਰੁਪਏ ਦੇ ਸਕਾਲਰਸ਼ਿਪ ਲਾਭ ਸਿੱਧੇ ਤੌਰ 'ਤੇ ਟ੍ਰਾਂਸਫਰ ਕਰਨਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande