ਸਿੱਖਿਆ ਵਿਭਾਗ ਵੱਲੋਂ ਕਿਸ਼ੋਰਆਵਸਥਾ ਐਜੂਕੇਸ਼ਨ ਪ੍ਰੋਗਰਾਮ ਅਧੀਨ ਕਰਵਾਈ ਦੋ ਰੋਜਾ ਐਡਵਕੇਸੀ
ਫਾਜ਼ਿਲਕਾ 3 ਅਕਤੂਬਰ (ਹਿੰ. ਸ.)। ਐਸ.ਸੀ.ਈ.ਆਰ.ਟੀ. ਦੁਆਰਾ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.) ਅਧੀਨ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਤਹਿਤ ਸਿਖਿਆ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਵਿਭਾਗ ਵੱਲੋਂ ਚਲਾਏ ਜਾ ਰਹੇ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.)
.


ਫਾਜ਼ਿਲਕਾ 3 ਅਕਤੂਬਰ (ਹਿੰ. ਸ.)। ਐਸ.ਸੀ.ਈ.ਆਰ.ਟੀ. ਦੁਆਰਾ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.) ਅਧੀਨ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਤਹਿਤ ਸਿਖਿਆ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਵਿਭਾਗ ਵੱਲੋਂ ਚਲਾਏ ਜਾ ਰਹੇ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ (ਏ.ਈ.ਪੀ.) ਤਹਿਤ ਜਿਲ੍ਹਾ ਸਿਖਿਆ ਅਫਸਰ ਅਜੈ ਸ਼ਰਮਾ ਦੀ ਅਗਵਾਈ ਅਧੀਨ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲਾਂ ਦੇ ਪ੍ਰਿੰਸੀਪਲ, ਸਕੂਲ ਨੋਡਲ ਇੰਚਾਰਜ ਅਤੇ ਐਸ.ਸੀ.ਈ.ਆਰ.ਟੀ ਵੱਲੋਂ ਨਾਮਜਦ 10 ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਦੋ ਰੋਜਾ ਐਡਵੋਕੇਸੀ ਸਿਖਲਾਈ ਦਿੱਤੀ ਗਈ। ਜਿਲ੍ਹਾ ਸਿਖਿਆ ਅਫਸਰ ਅਜੈ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਲਗਾਤਾਰ ਅਧਿਆਪਕਾਂ ਤੇ ਬਚਿਆਂ ਦੇ ਮਾਰਗਦਰਸ਼ਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਦੇ ਨਾਲ-ਨਾਲ ਬਚਿਆਂ ਦੇ ਮਨੋਵਿਗਿਆਨਕ, ਸ਼ਰੀਰਿਕ ਬਦਲਾਅ ਬਾਰੇ ਵੀ ਸਮੇਂ-ਸਮੇਂ *ਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।ਨੋਡਲ ਅਫਸਰ ਵਿਜੈ ਪਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਦੀ ਦੇਖ-ਰੇਖ ਵਿਚ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਲਈ ਨਵੀਂ ਕ੍ਰਾਂਤੀ ਦਾ ਕੰਮ ਕਰਦੇ ਹਨ ਜੋ ਅਗੇ ਬੱਚਿਆਂ ਨੂੰ ਨਵੀਂ ਸੇਧ ਦੇਣਗੇ। ਚੁਣੇ ਗਏ ਸਕੂਲਾਂ ਨੂੰ ਦੋ ਰੋਜਾ ਐਡਲੋਸੈਂਟ ਐਡਵੋਕੇਸੀ ਦਾ ਆਯੋਜਨ ਵੱਖ-ਵੱਖ ਗਰੁੱਪਾਂ ਵਿਚ ਸਕੂਲ ਆਫ ਐਮੀਨਾਂਸ ਅਤੇ ਡੀ.ਸੀ. ਡੀ.ਏ.ਵੀ. ਫਾਜ਼ਿਲਕਾ ਵਿਚ ਕੀਤਾ ਗਿਆ।ਪੰਜਾਬ ਏਡਜ ਕੰਟਰੋਲ ਸੋਸਾਇਟੀ ਵੱਲੋਂ ਨਾਮਜਦ ਕੀਤੇ ਰਿਸੋਰਸ ਪਰਸਨ ਡਾ. ਨੀਲੂ ਚੁਘ ਨੇ ਦੱਸਿਆ ਕਿ ਐਚ.ਆਈ.ਵੀ./ਏਡਸ ਦੇ ਕਾਰਨਾਂ ਤੇ ਰੋਕਥਾਮ ਲਈ ਜਾਗਰੂਕਤਾ ਫੈਲਾਉਣਾ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਰਿਹਾ । ਉਨ੍ਹਾਂ ਕਿਹਾ ਕਿ ਐਚ.ਆਈ.ਵੀ./ਏਡਸ ਕਿਨ੍ਹਾਂ ਕਰਕੇ ਹੁੰਦਾ ਹੈ ਤੇ ਇਸ ਦੇ ਫੈਲਾਅ ਨੂੰ ਕਿਵੇ ਰੋਕਿਆ ਜਾ ਸਕਦਾ ਹੈ, ਇਸ ਬਾਰੇ ਹੈਲਪਲਾਈਨ ਨੰਬਰ 1097 ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕਿਹਾ ਕਿ ਉਕਤ ਸਬੰਧੀ ਪੀੜਤ ਨਾਲ ਕਿਸੇ ਤਰ੍ਹਾਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ, ਇਹ ਕੋਈ ਛੂਤ ਦਾ ਰੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਛਣ ਹੋਣ *ਤੇ ਹਸਪਤਾਲਾਂ ਵਿਖੇ ਇਸਦੀ ਟੈਸਟਿੰਗ ਕਰਵਾਈ ਜਾਵੇ। ਪੁਸ਼ਪਾ ਅਤੇ ਰੀਚਾ ਕਾਉਂਸਲਰ ਨੇ ਕਿਹਾ ਕਿ ਬਚਿਆਂ ਦੀ ਰੋਜਾਨਾ ਪੱਧਰ *ਤੇ ਕਾਉਂਸਲਿੰਗ ਕੀਤੀ ਜਾਵੇ ਤਾਂ ਜੋ ਬਚਿਆਂ ਦੇ ਵਿਵਹਾਰ ਦਾ ਪੱਤਾ ਲਗਦਾ ਰਹੇ ਤੇ ਬਚਿਆਂ ਵਿਚ ਆਉਂਦੀਆਂ ਤਬਦੀਲੀਆਂ ਬਾਰੇ ਮਾਪੇ ਤੇ ਅਧਿਆਪਕ ਜਾਣੂੰ ਹੁੰਦੇ ਰਹਿਣ।ਪ੍ਰਿੰਸੀਪਲ ਡਾ. ਵਿਜੈ ਗਰੋਵਰ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਕਿਹਾ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਵਿੱਚ ਵਿਸ਼ਵਾਸ ਪੈਦਾ ਕਰਨ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਬਿਨਾਂ ਕਿਸੇ ਹਿਜਕ ਦੇ ਸਾਂਝੀਆਂ ਕਰ ਸਕਣ। ਜੇ ਵਿਦਿਆਰਥੀਆਂ ਵਿੱਚ ਖੁਦ ਲਈ ਇੱਕ ਉਦੇਸ਼ ਤੇ ਪਹਿਚਾਣ ਬਣਾਉਣ ਦਾ ਜਜ਼ਬਾ ਜਗਾਇਆ ਜਾਵੇ, ਤਾਂ ਉਹ ਕਦੇ ਵੀ ਸਮਾਜਿਕ ਮਿਆਰਾਂ ਦੇ ਖ਼ਿਲਾਫ਼ ਨਹੀਂ ਜਾਣਗੇ। ਅਜੈ ਘੋਸਲਾ ਨੇ ਪਰਸਨੈਲਟੀ ਡਿਵੈਲਪਮੈਂਟ ਬਾਰੇ ਦੱਸਿਆ ਕਿ ਆਪਣੇ ਆਪ ਨੂੰ ਸਭ ਦੇ ਅਗੇ ਕਿਵੇਂ ਰਹਿਣਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਬੋਲੀ, ਪਹਿਰਾਵਾ ਤੇ ਲੋਕਾਂ ਵਿਚ ਵਿਚਰਨ ਦਾ ਤੌਰ ਤਰੀਕਾ ਸਾਡੀ ਵਿਵਹਾਰ ਨੂੰ ਦਰਸ਼ਾਉਂਦਾ ਹੈ, ਇਸ ਲਈ ਇਸ ਵਿਚ ਨਿਰੰਤਰ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ।ਰਿਸੋਰਸ ਪਰਸਨ ਵਜੋਂ ਪੁੱਜੇ ਡਾ. ਮਹੇਸ਼ ਮਨੋਰੋਗਾਂ ਦੇ ਮਾਹਿਰ ਅਤੇ ਡਾ. ਪਿਕਾਕਸ਼ੀ ਨੇ ਦੱਸਿਆ ਕਿ ਅਜੋਕੇ ਯੁਗ ਵਿਚ ਤਣਾਅ ਭਰਿਆ ਮਾਹੌਲ ਬਣਿਆ ਰਹਿੰਦਾ ਹੈ, ਇਸ ਲਈ ਆਪਣੇ ਆਪ ਨੂੰ ਤਣਾਅ ਮੁਕਤ ਰੱਖਣ ਲਈ ਕੋਈ ਨਾ ਕੋਈ ਗਤੀਵਿਧੀ ਵਿਚ ਲਗੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡ ਗਤੀਵਿਧੀਆਂ ਤੇ ਕਸਰਤ ਬਹੁਤ ਜਰੂਰੀ ਹੈ, ਇਸ ਕਰਕੇ ਖੁਦ ਦੇ ਨਾਲ-ਨਾਲ ਬਚਿਆਂ ਨਾਲ ਦੋਸਤਾਨਾ ਮਾਹੌਲ ਕਾਇਮ ਕਰਨਾ ਚਾਹੀਦਾ ਹੈ।ਇਸ ਦੌਰਾਨ ਨੀਤਾ ਪੰਧੂ ਨੇ ਕਿਹਾ ਕਿ ਕਿਸ਼ੋਰਆਵਸਥਾ ਦੌਰਾਨ ਸ਼ਰੀਰਿਕ ਤੌਰ *ਤੇ ਕੀ ਤਬਦੀਲੀਆਂ ਆਉਂਦੀਆਂ ਹਨ ਇਸ ਬਾਰੇ ਵੀ ਸਕੂਲਾਂ ਵਿਚ ਸੈਸ਼ਨ ਲਗਾਉਣੇ ਚਾਹੀਦੇ ਹਨ ਤਾਂ ਜੋ ਬਚਾ ਇਸ ਤੋਂ ਅਗਾਉ ਤੋਂਰ *ਤੇ ਜਾਣੂੰ ਹੋਵੇ ਤੇ ਉਮਰ ਅਨੁਸਾਰ ਤਬਦੀਲੀ ਆਉਣ *ਤੇ ਕੋਈ ਘਬਰਾਹਟ ਵਿਚ ਨਾ ਆਵੇ। ਇਸ ਤੋਂ ਇਲਾਵਾ ਬਚਿਆਂ ਅੰਦਰ ਦੇ ਹੁਨਰ ਨੂੰ ਉਜਾਗਰ ਕਰਨ ਲਈ ਵੀ ਪਹਿਲਕਦਮੀਆਂ ਕੀਤੀਆਂ ਜਾਣ। ਸਾਈਬਰ ਸਿਕਿਉਰਟੀ ਬਾਰੇ ਵੀ ਬਚਿਆਂ ਨੂੰ ਸਕੂਲਾਂ ਅੰਦਰ ਜਾਣੂੰ ਕਰਵਾਇਆ ਜਾਵੇ, ਦੱਸਿਆ ਜਾਵੇ ਮੋਬਾਈਲ ਫੋਨ, ਟੀ.ਵੀ. ਜਾਂ ਸੋਸ਼ਲ ਮੀਡੀਆ ਵਿਚ ਸਾਡੇ ਲਈ ਕੀ ਕੁਝ ਵੇਖਣਾ ਸਹੀ ਹੈ ਤੇ ਕੀ ਕੁਝ ਨਹੀਂ।ਪ੍ਰਿੰਸੀਪਲ ਰਾਜੀਵ ਮੱਕੜ ਨੇ ਕਿਹਾ ਕਿ ਸਕੂਲਾਂ ਅੰਦਰ ਅਡੋਲਸੈਂਟ ਐਜ਼ੂਕੇਸ਼ਨ ਪ੍ਰੋਗਰਾਮ ਨੁੰ ਚਲਾਉਣ ਵਿਚ ਜੋ ਦਿੱਕਤਾਂ ਪੇਸ਼ ਆਉਂਦੀਆਂ ਹਨ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ *ਤੇ ਮਾਹਰਾਂ ਨੇ ਰਲਮਿਲ ਇਸ ਦਾ ਹਲ ਕਰਨ ਦਾ ਵਿਸ਼ਵਾਸ ਦਵਾਇਆ। ਰੁਪਿੰਦਰ ਕੌਰ ਦੁਆਰਾ ਪ੍ਰੋਗਰਾਮ ਦੌਰਾਨ ਲੈਕਚਰ ਦਿੱਤਾ ਗਿਆ ਜਿਸ ਵਿੱਚ ਬੱਚਿਆ ਨੂੰ ਆਪਣੀ ਸੋਸਾਇਟੀ ਵਿੱਚ ਕਿਵੇਂ ਵਿਚਰਣਾ, ਬਾਰੇ ਵਿਸਥਾਰਪੂਰਵਕ ਦਸਿਆ ਗਿਆ । ਉਹਨਾਂ ਨੇ ਸਕੂਲ ਹੈਲਥ ਤੇ ਵੈਲਨੈਸ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਨੇ ਪ੍ਰੋਗਰਾਮ ਦੋ ਰੋਜਾ ਪ੍ਰੋਗਰਾਮ ਦੀ ਸਾਰੀ ਰੂਪ ਰੇਖਾ ਤਿਆਰ ਕੀਤੀ ਜਿਸ ਕਰਕੇ ਇਹ ਪ੍ਰੋਗਰਾਮ ਕਰਵਾਉਣ ਦਾ ਜੋ ਉਦੇਸ਼ ਸੀ ਉਹ ਸਭਨਾਂ ਤੱਕ ਸਫਲਤਾਪੂਰਵਕ ਪੁਜ ਸਕਿਆ। ਸਮੂਹ ਰਿਸੋਰਸ ਪਰਸਨ ਵੱਲੋਂ ਆਪਣੇ ਗਰੁੱਪਾਂ ਵਿਚ ਵੀ ਇਹ ਜਾਣਕਾਰੀ ਸ਼ੇਅਰ ਕੀਤੀ ਗਈ। ਪ੍ਰਿੰਸੀਪਲ ਹਰੀ ਚੰਦ ਕੰਬੋਜ ਨੇ ਸਕੂਲ ਦੌਰਾਨ ਆਪਣਾ ਕੀਮਤੀ ਸਮਾਂ ਦੇਣ ਪਹੁੰਚੇ ਰਿਸੋਰਸ ਪਰਸਨਜ਼ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੇ ਸਫਲ ਆਯੋਜਨ *ਤੇ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਰਜਿੰਦਰ ਵਿਖੋਣਾ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਡੀ.ਸੀ.ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਮੈਡਮ ਮਨੀ ਦਾ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande