
ਬਰਨਾਲਾ, 30 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਮੈਡਮ ਅਨੁਪ੍ਰੀਤਾ ਜੌਹਲ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰਨ ਵਾਲੇ 25 ਕਿਸਾਨਾਂ ਨੂੰ ਸਨਮਾਨਤ ਕਰਨ ਲਈ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਉਤਸ਼ਾਹਤ ਕਰਨ ਲਈ ਨਿਵੇਕਲੀ ਪਹਿਲ ਲੱਕੀ ਡਰਾਅ ਪਰਾਲੀ 2025 ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੇ ਇਸ ਲੱਕੀ ਡਰਾਅ 'ਚ ਹਿੱਸਾ ਲਿਆ ਜਿਹੜੇ ਪਰਾਲੀ ਦੀਆਂ ਗੱਠਾਂ ਬਣਾਉਂਦੇ ਹਨ ਜਾਂ ਖੇਤਾਂ 'ਚ ਉਸ ਨੂੰ ਵਾਹ ਕੇ ਮਿੱਟੀ ਦੀ ਉਪਜਾਉ ਸ਼ਕਤੀ ਵਧਾਉਂਦੇ ਹਨ। ਇਸ ਦੂਜੇ ਗੇੜ ਦੇ ਡਰਾਅ 'ਚ ਪਿੰਡ ਨਾਈਵਾਲ ਦੇ ਰਣਵੀਰ ਸਿੰਘ, ਬਰਨਾਲਾ ਤੋਂ ਤਰਸੇਂਮ ਸਿੰਘ ਅਤੇ ਉਗੋਕੇ ਤੋਂ ਕੁਲਦੀਪ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਰਣਵੀਰ ਸਿੰਘ ਨੂੰ 20000 ਰੁਪਏ, ਤਰਸੇਂਮ ਸਿੰਘ ਨੂੰ 15000 ਰੁਪਏ ਅਤੇ ਕੁਲਦੀਪ ਸਿੰਘ ਨੂੰ 10000 ਰੁਪਏ ਇਨਾਮ ਦੇ ਪੱਤਰ ਦਿੱਤੇ ਜਾਣਗੇ।ਇਸ ਤੋਂ ਇਲਾਵਾ ਇਸ ਸੂਚੀ ਵਿਚ 22 ਉਹ ਕਿਸਾਨਾਂ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ 2500 ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ, ਇਨ੍ਹਾਂ ਕਿਸਾਨਾਂ 'ਚ ਬਲਬੀਰ ਸਿੰਘ ਪਿੰਡ ਗੰਗੋਹਰ, ਗੁਰਪਿਆਰ ਸਿੰਘ ਧੂਲਕੋਟ ਤੋਂ, ਗੁਰਸੰਗਤ ਸਿੰਘ ਸੇਖਾ ਤੋਂ, ਹਰਭੇਜ ਸਿੰਘ ਸੇਖਾ ਤੋਂ, ਮੱਘਰ ਸਿੰਘ ਸਹਿਜੜਾ ਤੋਂ, ਪ੍ਰੀਤਮ ਸਿੰਘ ਧਨੌਲਾ ਕਲਾਂ ਤੋਂ, ਜਗਸੀਰ ਸਿੰਘ ਕੋਟ ਦੁਨਾਂ ਤੋਂ, ਹਰਪ੍ਰੀਤ ਸਿੰਘ ਉਗੋਕੇ ਤੋਂ, ਹਰਪ੍ਰੀਤ ਸਿੰਘ ਠਿਕਰੀਵਾਲ ਤੋਂ, ਗੁਰਚਰਨ ਸਿੰਘ ਉਗੋਕੇ ਤੋਂ, ਅਮ੍ਰਿਤਪਾਲ ਸਿੰਘ ਪੱਤੀ ਸੇਖਵਾਂ ਤੋਂ, ਸ਼ੁਸ਼ਮਾ ਸੇਖਾ ਤੋਂ, ਅਮਰਜੀਤ ਸਿੰਘ ਕਰਮਗੜ੍ਹ ਤੋਂ, ਸੁਰਿੰਦਰ ਸਿੰਘ ਚੀਮਾ ਤੋਂ, ਮਨਜੀਤ ਸਿੰਘ ਹਮੀਦੀ ਤੋਂ, ਕੁਲਦੀਪ ਸਿੰਘ ਸਹੌਰ ਤੋਂ, ਮਲਕੀਤ ਸਿੰਘ ਸੇਖਾ ਤੋਂ, ਜੁਰਜੰਟ ਸਿੰਘ ਗੰਗੋਹਰ ਤੋਂ, ਜਸਵੀਰ ਸਿੰਘ ਚੀਮਾ ਤੋਂ, ਅਮਰਜੀਤ ਸਿੰਘ ਗੰਗੋਹਰ ਤੋਂ, ਬਲਰਾਜ ਸਿੰਘ ਕਾਨੇਕੇ ਤੋਂ, ਹਰਦੀਪ ਸਿੰਘ ਰਸੂਲਪੁਰ ਤੋਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ